View in English:
May 1, 2024 10:00 am

ਪਹਿਲਵਾਨਾਂ ਦੇ ਸਮਰਥਨ ‘ਚ ਆਈ ਮਮਤਾ ਬੈਨਰਜੀ

ਫੈਕਟ ਸਮਾਚਾਰ ਸੇਵਾ

ਕੋਲਕਾਤਾ , ਮਈ 31

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਪਹਿਲਵਾਨਾਂ ਦੇ ਸਮਰਥਨ ‘ਚ ਕੋਲਕਾਤਾ ਦੀਆਂ ਸੜਕਾਂ ‘ਤੇ ਉਤਰ ਆਈ। ਉਨ੍ਹਾਂ ਦੇ ਨਾਲ ਕਈ ਮੰਤਰੀ ਅਤੇ ਕਈ ਮੌਜੂਦਾ ਅਤੇ ਸਾਬਕਾ ਖਿਡਾਰੀ ਵੀ ਇਸ ਮਾਰਚ ਵਿੱਚ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਹੱਥਾਂ ‘ਚ ‘ਵੀ ਵਾਂਟ ਜਸਟਿਸ’ ਦਾ ਬੋਰਡ ਲੈ ਕੇ ਗਈ। ਇਹ ਰੈਲੀ ਹਜ਼ਾਰਾ ਤੋਂ ਰਵਿੰਦਰ ਸਰੋਵਰ ਤੱਕ ਗਈ। ਮਮਤਾ ਨੇ ਬੀਤੇ ਦਿਨ ਹੀ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਆਪਣਾ ਸਮਰਥਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ‘ਸਾਡੇ ਪਹਿਲਵਾਨਾਂ ਨੂੰ ਕੁੱਟਿਆ ਗਿਆ ਅਤੇ ਤਸੀਹੇ ਦਿੱਤੇ ਗਏ।

ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਵਾਨਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ। ਅਸੀਂ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕਰਦੇ ਹਾਂ। ਉਨ੍ਹਾਂ ਸਵਾਲ ਕੀਤਾ ਕਿ ਇਕ ਵਿਅਕਤੀ ‘ਤੇ ਸਰੀਰਕ ਹਮਲੇ ਦਾ ਦੋਸ਼ ਹੈ, ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਹੁਤ ਜਲਦ ਤ੍ਰਿਣਮੂਲ ਕਾਂਗਰਸ ਦਾ ਇੱਕ ਵਫ਼ਦ ਅੰਦੋਲਨਕਾਰੀ ਖਿਡਾਰੀਆਂ ਨਾਲ ਮੁਲਾਕਾਤ ਕਰੇਗਾ।

Leave a Reply

Your email address will not be published. Required fields are marked *

View in English