View in English:
May 19, 2024 10:45 am

5 ਅਕਤੂਬਰ ਨੂੰ ਬਿਲਾਸਪੁਰ ਜਾਣਗੇ PM ਮੋਦੀ , AIIMS ਦਾ ਕਰਨਗੇ ਉਦਘਾਟਨ

ਫੈਕਟ ਸਮਾਚਾਰ ਸੇਵਾ

ਬਿਲਾਸਪੁਰ , ਸਤੰਬਰ 26

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਲਾਸਪੁਰ ਫੇਰੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ 5 ਅਕਤੂਬਰ ਨੂੰ ਏਮਜ਼ ਬਿਲਾਸਪੁਰ ਅਤੇ ਹਾਈਡਰੋ ਇੰਜੀਨੀਅਰਿੰਗ ਕਾਲਜ ਬੰਦਲਾ ਦਾ ਰਸਮੀ ਉਦਘਾਟਨ ਕਰਨਗੇ। ਸਦਰ ਦੇ ਵਿਧਾਇਕ ਸੁਭਾਸ਼ ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੇ ਸਫਲ ਆਯੋਜਨ ਲਈ ਬਿਲਾਸਪੁਰ ਵਿਖੇ ਮੀਟਿੰਗ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ 5 ਸਾਲ ਪਹਿਲਾਂ 5 ਅਕਤੂਬਰ ਨੂੰ ਏਮਜ਼ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਇਸ ਦਿਨ ਲੁਹਨੂੰ ਮੈਦਾਨ ਵਿੱਚ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਏਮਜ਼ ਵਿੱਚ ਲੋਕਾਂ ਨੂੰ ਓ.ਪੀ.ਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਥੇ ਜਨਰਲ ਮੈਡੀਸਨ, ਗਾਇਨੀਕੋਲੋਜੀ ਵਿਭਾਗ, ਪੈਥੋਲੋਜੀ ਅਤੇ ਬਾਇਓ-ਕੈਮਿਸਟਰੀ ਲੈਬ ਵੀ ਸ਼ੁਰੂ ਹੋ ਚੁੱਕੀਆਂ ਹਨ।

ਉਦਘਾਟਨ ਤੋਂ ਬਾਅਦ ਰਾਜ ਦੇ ਲੋਕਾਂ ਨੂੰ ਏਮਜ਼ ਬਿਲਾਸਪੁਰ ਵਿੱਚ ਆਈਪੀਡੀ ਅਤੇ ਹੋਰ ਐਮਰਜੈਂਸੀ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸ਼ੁਰੂਆਤੀ ਪੜਾਅ ਵਿੱਚ ਏਮਜ਼ ਬਲਾਕ-ਏ ਵਿੱਚ 150 ਬਿਸਤਰਿਆਂ ਦੀ ਸਮਰੱਥਾ ਵਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਲਈ 10 ਆਈਸੀਯੂ ਬੈੱਡ ਵੀ ਹੋਣਗੇ। ਉਨ੍ਹਾਂ ਕਿਹਾ ਕਿ 5 ਅਕਤੂਬਰ ਤੋਂ ਬਾਅਦ ਸੂਬੇ ਅਤੇ ਜ਼ਿਲ੍ਹੇ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਅਤੇ ਆਈਜੀਐਮਸੀ ਸ਼ਿਮਲਾ ਨਹੀਂ ਜਾਣਾ ਪਵੇਗਾ।

Leave a Reply

Your email address will not be published. Required fields are marked *

View in English