View in English:
May 17, 2024 1:41 pm

28ਵੀਂ ਜੂਨੀਅਰ ਨੈਸ਼ਨਲ ਕੋਰਫਬਾਲ ਚੈਂਪੀਅਨਸ਼ਿਪ ‘ਚ ਫਤਹਿਗੜ੍ਹ ਸਾਹਿਬ ਦੇ ਬੱਚੇ ਚਮਕੇ

ਫੈਕਟ ਸਮਾਚਾਰ ਸੇਵਾ

ਰੁਦਰਪੁਰ, ਜੂਨ 1

ਉਤਰਾਖੰਡ ਵਿੱਚ 24 ਤੋਂ 27 ਮਈ 2023 ਤੱਕ ਹੋਈ 28ਵੀਂ ਜੂਨੀਅਰ ਨੈਸ਼ਨਲ ਕੋਰਫਬਾਲ ਚੈਂਪੀਅਨਸ਼ਿਪ ਅੰਡਰ 19 ਦੇ ਖੇਡ ਮੁਕਾਬਲੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਟੀਮਾਂ ਨੇ ਭਾਗ ਲਿਆ। ਜਿੰਨਾਂ ਵਿੱਚੋਂ ਪੰਜਾਬ ਦੀ ਟੀਮ ਨੇ ਪਹਿਲੀ ਵਾਰ ਹਿੱਸਾ ਲਿਆ ਸੀ। ਪੰਜਾਬ ਦੀ ਟੀਮ ਨੇ ਕੁਆਰਟਰ ਫਾਈਨਲ ਤੱਕ ਪਹੁੰਚ ਕਿ ਦੇਸ਼ ਦੀਆਂ ਮੁਢਲੀਆਂ 8 ਟੀਮਾਂ ਵਿਚ ਜਗਾਹ ਬਣਾਈ।

ਪੰਜਾਬ ਦੀ ਟੀਮ ਵਿਚ ਤਿੰਨ ਖਿਡਾਰੀ (ਹਰਸ਼ਪ੍ਰੀਤ ਸਿੰਘ, ਉਦੇਵੀਰ ਸਿੰਘ ਅਤੇ ਹਰਸ਼ਪਾਲ ਸਿੰਘ) ਸੈਫਰਨ ਸਿਟੀ ਸਕੂਲ, ਫਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਹਨ। ਖਿਡਾਰੀਆਂ ਨੂੰ ਚੰਗੀ ਸਿਖਲਾਈ ਕੋਚ ਗੁਰਪ੍ਰੀਤ ਸਿੰਘ ਅਤੇ ਸੀਨੀਅਰ ਕੋਚ ਮੇਜ਼ਰ ਰਾਜਪ੍ਰੀਤ ਸਿੰਘ ਔਲਖ ਵੱਲੋਂ ਦਿੱਤੀ ਗਈ। ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੈਫਰਨ ਸਿਟੀ ਸਕੂਲ ਦੀ ਕਾਮਯਾਬੀ ਵਿਚ ਸਕੂਲ ਦੇ ਪ੍ਰਿੰਸੀਪਲ (ਪ੍ਰਿੰਸੀਪਲ) ਦਾ ਵੱਡਮੁੱਲਾ ਯੋਗਦਾਨ ਹੈ ਜੋ ਕਿ ਹਮੇਸ਼ਾ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਮੁੱਢਲੀਆਂ 8 ਟੀਮਾਂ ‘ਚੋਂ ਅੰਡਰ 20 ਏਸ਼ੀਅਨ ਗੇਮਜ਼ ਲਈ ਲੱਗਣ ਵਾਲੇ ਨੈਸ਼ਨਲ ਟੀਮ ਦੇ ਕੈਂਪ ਖਿਡਾਰੀਆਂ ਦੀ ਚੋਣ ਵੀ ਹੋਈ ਹੈ। ਉਹਨਾਂ ਨੇ ਉਮੀਦ ਜਤਾਈ ਕਿ ਇਸ ਕੈਂਪ ਵਿਚ ਵੀ ਫਤਹਿਗੜ੍ਹ ਸਾਹਿਬ ਦੇ ਖਿਡਾਰੀ ਚੁਣੇ ਜਾਣਗੇ।

Leave a Reply

Your email address will not be published. Required fields are marked *

View in English