ਫੈਕਟ ਸਮਾਚਾਰ ਸੇਵਾ
ਰਾਜਪੁਰਾ, ਮਈ 17
ਰਾਜਪੁਰਾ ਦੇ ਗੁਰਦੁਆਰਾ ਸਿੰਘ ਸਭਾ ਵਿਚ ਅੱਜ ਇਕ ਵਿਅਕਤੀ ਨੰਗੇ ਸਿਰ ਬੂਟ ਪਾ ਕੇ ਅੰਦਰ ਵੜ੍ਹ ਗਿਆ। ਮੌਕੇ ’ਤੇ ਹਾਜ਼ਰ ਸੇਵਾਦਾਰ ਨੇ ਤੁਰੰਤ ਉਸਨੂੰ ਕਾਬੂ ਕਰ ਲਿਆ ਅਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ। ਉਕਤ ਨੌਜਵਾਨ ਦੀ ਪਛਾਣ ਰਾਜਪੁਰਾ ਦੇ ਵਸਨੀਕ ਸਾਹਿਲ ਵਜੋਂ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਦੋ ਦਿਨ ਪਹਿਲਾਂ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਇਕ ਔਰਤ ਸਰੋਵਰ ਕੰਢੇ ਸ਼ਰਾਬ ਪੀਂਦੀ ਫੜੀ ਗਈ ਸੀ ਜਿਸਨੂੰ ਨੌਜਵਾਨ ਨੇ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ।