View in English:
May 3, 2024 5:46 pm

ਹਾਂਗਕਾਂਗ : ਬਿਲਡਿੰਗ ‘ਚ ਲੱਗੀ ਭਿਆਨਕ ਅੱਗ, 5 ਦੀ ਮੌਤ

ਫੈਕਟ ਸਮਾਚਾਰ ਸੇਵਾ

ਹਾਂਗਕਾਂਗ , ਅਪ੍ਰੈਲ 10

ਹਾਂਗਕਾਂਗ ‘ਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ ਹਨ। ਹਾਂਗਕਾਂਗ ‘ਚ ਨਿਊ ਲੱਕੀ ਹਾਊਸ ਨਾਂ ਦੀ ਇਮਾਰਤ ‘ਚ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਤਿੰਨ ਪੁਰਸ਼ ਤੇ ਇਕ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਇਮਾਰਤ ਦੇ ਅੰਦਰੋਂ ਮਦਦ ਲਈ ਲੋਕਾਂ ਦੀਆਂ ਕਾਲਾਂ ਆ ਰਹੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7.53 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਫਾਈਟਰਜ਼ ਮੌਕੇ ‘ਤੇ ਪਹੁੰਚ ਗਏ। ਪਹਿਲੀ ਮੰਜ਼ਿਲ ‘ਤੇ ਇਕ ਜਿਮ ‘ਚ ਅੱਗ ਲੱਗ ਗਈ ਸੀ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

Leave a Reply

Your email address will not be published. Required fields are marked *

View in English