View in English:
May 4, 2024 11:49 am

ਸਾਈਬਰ ਵਿਭਾਗ ਨੇ ਤਮੰਨਾ ਭਾਟੀਆ ਨੂੰ ਜਾਰੀ ਕੀਤਾ ਸੰਮਨ

ਫੈਕਟ ਸਮਾਚਾਰ ਸੇਵਾ

ਮੁੰਬਈ, ਅਪ੍ਰੈਲ 25

ਮਹਾਰਾਸ਼ਟਰ ਸਾਈਬਰ ਵਿਭਾਗ ਨੇ ਅਭਿਨੇਤਰੀ ਤਮੰਨਾ ਭਾਟੀਆ ਨੂੰ ਫੇਅਰਪਲੇ ਐਪ ’ਤੇ ਆਈ.ਪੀ.ਐਲ. 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਸੰਬੰਧ ਵਿਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਦਰਅਸਲ ਇਸ ਨਾਲ ਵਾਇਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ।

ਵਿਭਾਗ ਨੇ ਉਸ ਨੂੰ 29 ਅਪ੍ਰੈਲ ਨੂੰ ਮਹਾਰਾਸ਼ਟਰ ਸਾਈਬਰ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਭਿਨੇਤਾ ਸੰਜੇ ਦੱਤ ਨੂੰ ਵੀ ਇਸ ਸੰਬੰਧ ਵਿਚ 23 ਅਪ੍ਰੈਲ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਹ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਇਸ ਦੀ ਬਜਾਏ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਨ ਲਈ ਤਰੀਕ ਅਤੇ ਸਮਾਂ ਮੰਗਿਆ ਅਤੇ ਕਿਹਾ ਕਿ ਉਹ ਉਸ ਤਾਰੀਖ਼ ਨੂੰ ਭਾਰਤ ਵਿਚ ਨਹੀਂ ਸਨ।

Leave a Reply

Your email address will not be published. Required fields are marked *

View in English