View in English:
May 3, 2024 1:43 pm

ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ, ਪੁਲਿਸ ਨੇ ਵਧਾਈ ਸੁਰੱਖਿਆ

ਫੈਕਟ ਸਮਾਚਾਰ ਸੇਵਾ

ਮੁੰਬਈ , ਅਪ੍ਰੈਲ 14

ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ 5 ਵਜੇ ਦੇ ਕਰੀਬ ਦੋ ਅਣਪਛਾਤੇ ਲੋਕਾਂ ਨੇ ਬਾਂਦਰਾ ਸਥਿਤ ਸਲਮਾਨ ਦੇ ਘਰ ਦੇ ਬਾਹਰ 3 ਰਾਊਂਡ ਫਾਇਰ ਕੀਤੇ। ਘਟਨਾ ਦੌਰਾਨ ਅਦਾਕਾਰ ਘਰ ‘ਚ ਮੌਜੂਦ ਸਨ।

ਜਾਣਕਾਰੀ ਮੁਤਾਬਕ ਹਮਲਾਵਰ ਬਾਈਕ ‘ਤੇ ਸਵਾਰ ਸਨ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਦੱਸਿਆ ਕਿ ਅਦਾਕਾਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਸਲਮਾਨ ਨੂੰ ਧਮਕੀ ਭਰਿਆ ਈ-ਮੇਲ ਮਿਲਿਆ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਤੇ ਗੋਲਡੀ ਬਰਾੜ ਖਿਲਾਫ ਐੱਫਆਈਆਰ ਦਰਜ ਕੀਤੀ ਸੀ।

Leave a Reply

Your email address will not be published. Required fields are marked *

View in English