View in English:
May 19, 2024 7:32 pm

ਲੋਕ ਸਭਾ ਚੋਣਾਂ : ਤੀਜੇ ਪੜਾਅ ਦੀ ਵੋਟਿੰਗ : ਦੁਪਹਿਰ 3 ਵਜੇ ਤੱਕ 50.71 ਫੀਸਦੀ ਵੋਟਿੰਗ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤੋਂ ਬਾਅਦ 93 ਸੀਟਾਂ ‘ਤੇ ਕਿਸਮਤ ਅਜ਼ਮਾ ਰਹੇ 1300 ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਕੈਦ ਹੋ ਜਾਵੇਗੀ। ਇਸ ਪੜਾਅ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (ਗਾਂਧੀਨਗਰ), ਜੋਤੀਰਾਦਿੱਤਿਆ ਸਿੰਧੀਆ (ਗੁਣਾ) ਅਤੇ ਮਨਸੁਖ ਮੰਡਾਵੀਆ (ਪੋਰਬੰਦਰ) ਸਮੇਤ ਕਈ ਦਿੱਗਜਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।

ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਦੇਸ਼ ਦੇ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਤੀਜੇ ਪੜਾਅ ਵਿੱਚ ਭਾਜਪਾ ਲਈ ਬਹੁਤ ਕੁਝ ਦਾਅ ‘ਤੇ ਲੱਗਾ ਹੋਇਆ ਹੈ ਜਿਸ ਨੇ ਪਿਛਲੀਆਂ ਆਮ ਚੋਣਾਂ ਵਿੱਚ ਗੁਜਰਾਤ, ਕਰਨਾਟਕ, ਬਿਹਾਰ ਅਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿੱਚ ਸਥਿਤ ਇਹਨਾਂ ਵਿੱਚੋਂ ਜ਼ਿਆਦਾਤਰ ਹਲਕਿਆਂ ਨੂੰ ਜਿੱਤਿਆ ਸੀ। ਕੁੱਲ 93 ਸੀਟਾਂ ਲਈ 1300 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 120 ਔਰਤਾਂ ਹਨ, ਜਦਕਿ ਯੋਗ ਵੋਟਰਾਂ ਦੀ ਗਿਣਤੀ 11 ਕਰੋੜ ਤੋਂ ਵੱਧ ਹੈ।

ਮੱਧ ਪ੍ਰਦੇਸ਼ ਵਿੱਚ ਦੁਪਹਿਰ 3 ਵਜੇ ਤੱਕ 54.09% ਵੋਟਿੰਗ ਹੋਈ

ਰਾਜਗੜ੍ਹ- 63.69%
ਗੁਣਾ-60.16%
ਬੈਤੁਲ-59.63%
ਵਿਦਿਸ਼ਾ- 59.87%
ਸਾਗਰ-53.08%
ਭੋਪਾਲ- 50.16%
ਗਵਾਲੀਅਰ-49.60%
ਮੋਰੇਨਾ- 48.23%
ਭਿੰਡ- 44.18%

Leave a Reply

Your email address will not be published. Required fields are marked *

View in English