View in English:
May 17, 2024 10:02 pm

ਲਾਪਤਾ ਅਦਾਕਾਰ ਗੁਰਚਰਨ ਸਿੰਘ ਨੇ 2 ਦਿਨ ਬਾਅਦ ਵਰਤਿਆ ATM

ਨਵੀਂ ਦਿੱਲੀ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੁਲੀਸ ਰਿਪੋਰਟ ਅਨੁਸਾਰ ਗੁਰਚਰਨ ਸਿੰਘ ਨੇ ਆਪਣੇ ਏਟੀਐਮ ਵਿੱਚੋਂ 7000 ਰੁਪਏ ਕਢਵਾਏ ਸਨ। ਪੁਲੀਸ ਨੇ ਦੱਸਿਆ ਕਿ ਉਸ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਉਸ ਨੇ ਇਹ ਪੈਸੇ ਕਢਵਾ ਲਏ ਸਨ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਅਦਾਕਾਰ ਦਾ ਫੋਨ ਕਿਸ ਸਥਾਨ ‘ਤੇ ਬੰਦ ਸੀ।

ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਅਦਾਕਾਰ ਨੇ ਦਿੱਲੀ ਦੇ ਇੱਕ ਏਟੀਐਮ ਤੋਂ ਲਗਭਗ 7,000 ਰੁਪਏ ਕਢਵਾਏ ਸਨ, ਅਤੇ ਉਸਨੂੰ ਆਖਰੀ ਵਾਰ ਪਾਲਮ ਨਾਮਕ ਖੇਤਰ ਵਿੱਚ ਦੇਖਿਆ ਗਿਆ ਸੀ, ਜੋ ਉਸਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਹੈ। ਦਰਅਸਲ, ਗੁਰਚਰਨ ਸਿੰਘ 22 ਅਪ੍ਰੈਲ ਤੋਂ ਲਾਪਤਾ ਹੈ। ਪਰ 24 ਅਪ੍ਰੈਲ ਨੂੰ ਉਸ ਨੂੰ ਰਾਤ 9.14 ਵਜੇ ਦੇ ਕਰੀਬ ਪਾਲਮ ਵਿੱਚ ਇੱਕ ਟ੍ਰੈਫਿਕ ਸਿਗਨਲ ਕੋਲ ਸੜਕ ਪਾਰ ਕਰਦੇ ਦੇਖਿਆ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਹੋ ਗਿਆ।

ਪਿਤਾ ਨੇ ਕੀ ਕਿਹਾ ?

ਗੁਰੂਚਰਨ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਅਦਾਕਾਰ 22 ਅਪ੍ਰੈਲ ਨੂੰ ਦਿੱਲੀ ਤੋਂ ਮੁੰਬਈ ਜਾਣ ਲਈ ਘਰੋਂ ਨਿਕਲਿਆ ਸੀ। ਪਰ ਨਾ ਤਾਂ ਉਹ ਮੁੰਬਈ ਪਹੁੰਚਿਆ ਹੈ ਅਤੇ ਨਾ ਹੀ ਆਪਣੇ ਘਰ ਪਰਤਿਆ ਹੈ। ਪਿਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਅਦਾਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕੌਣ ਹੈ ਗੁਰਚਰਨ ਸਿੰਘ ?

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾ ਕੇ ਗੁਰਚਰਨ ਸਿੰਘ ਕਾਫੀ ਮਸ਼ਹੂਰ ਹੋਏ ਸਨ। ਪਰ ਉਸ ਨੇ ਕੁਝ ਸਮੇਂ ਬਾਅਦ ਸ਼ੋਅ ਛੱਡ ਦਿੱਤਾ। ਜਦੋਂ ਉਨ੍ਹਾਂ ਤੋਂ ਸ਼ੋਅ ਛੱਡਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਨੀ ਪਈ।

Leave a Reply

Your email address will not be published. Required fields are marked *

View in English