View in English:
April 26, 2024 9:22 am

ਰਿਚਾ ਚੱਢਾ ‘ਤੇ ਫੌਜ ਦੀ ਬੇਇੱਜਤੀ ਕਰਨ ਦਾ ਇਲਜ਼ਾਮ, ਅਦਾਕਾਰਾ ਨੇ ਟਵੀਟ ਕਰਕੇ ਮੰਗੀ ਮਾਫੀ

ਫੈਕਟ ਸਮਾਚਾਰ ਸੇਵਾ

ਮੁੰਬਈ , ਨਵੰਬਰ 24

ਰਿਚਾ ਚੱਢਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਕਿਸੇ ਨਾ ਕਿਸੇ ਮੁੱਦੇ ‘ਤੇ ਆਪਣੀ ਆਵਾਜ਼ ਉਠਾਉਂਦੀ ਹੈ। ਇਸ ਦੇ ਲਈ ਕਈ ਵਾਰ ਉਸ ਦੀ ਤਾਰੀਫ ਹੁੰਦੀ ਹੈ ਤਾਂ ਕਦੇ ਅਦਾਕਾਰਾ ਨੂੰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ‘ਚ ਰਿਚਾ ਚੱਢਾ ਨੇ ਫੌਜ ਨੂੰ ਲੈ ਕੇ ਅਜਿਹਾ ਟਵੀਟ ਕੀਤਾ ਸੀ ਜਿਸ ‘ਚ ਉਨ੍ਹਾਂ ‘ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਸੀ। ਸੋਸ਼ਲ ਮੀਡੀਆ ‘ਤੇ ਫੈਨਜ਼ ਅਦਾਕਾਰਾ ‘ਤੇ ਗੁੱਸੇ ਹੋ ਰਹੇ ਸਨ। ਜਿਸ ਤੋਂ ਬਾਅਦ ਰਿਚਾ ਚੱਢਾ ਨੇ ਇਸ ਲਈ ਮੁਆਫੀ ਮੰਗ ਲਈ ਹੈ।

ਰਿਚਾ ਨੇ ਟਵੀਟ ਕਰਕੇ ਮੰਗੀ ਮੁਆਫੀ

ਰਿਚਾ ਚੱਢਾ ਨੇ ਲਿਖਿਆ ਕਿ ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੇ ਤਿੰਨ ਸ਼ਬਦਾਂ ਨਾਲ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਚਾਹੁੰਦੀ ਹਾਂ। ਜੇ ਜਾਣੇ-ਅਣਜਾਣੇ ਵਿਚ ਮੇਰੇ ਮਨ ਵਿਚ ਇਹ ਭਾਵਨਾ ਪੈਦਾ ਹੋ ਗਈ ਹੈ, ਤਾਂ ਮੈਨੂੰ ਦੁੱਖ ਹੋਵੇਗਾ। ਰਿਚਾ ਨੇ ਅੱਗੇ ਕਿਹਾ ਕਿ ਮੈਂ ਸਮਝ ਸਕਦੀ ਹਾਂ ਕਿ ਜਦੋਂ ਕਿਸੇ ਦਾ ਬੇਟਾ ਸ਼ਹੀਦ ਹੁੰਦਾ ਹੈ ਤਾਂ ਪੂਰਾ ਪਰਿਵਾਰ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਹ ਮੇਰੇ ਲਈ ਭਾਵਨਾਤਮਕ ਮੁੱਦਾ ਹੈ।

ਜਾਣੋ ਕੀ ਕਿਹਾ ਸੀ ਰਿਚਾ ਚੱਢਾ ਨੇ ?

ਦਰਅਸਲ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਸੀ ਕਿ ਭਾਰਤੀ ਫੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਵਰਗੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਤਿਆਰ ਹੈ। ਇਸ ਬਿਆਨ ਦਾ ਹਵਾਲਾ ਦਿੰਦੇ ਹੋਏ ਰਿਚਾ ਚੱਢਾ ਨੇ ਟਵਿੱਟਰ ‘ਤੇ ਲਿਖਿਆ ਕਿ ‘ਗਲਵਾਨ ਹਾਏ ਕਹਿ ਰਿਹਾ ਹੈ’। ਇਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਕਿਹਾ ਕਿ ‘ਗੰਭੀਰ ਟਵੀਟ। ਇਸ ਨੂੰ ਜਲਦੀ ਵਾਪਸ ਲਿਆ ਜਾਣਾ ਚਾਹੀਦਾ ਹੈ, ਸਾਡੀਆਂ ਹਥਿਆਰਬੰਦ ਸੈਨਾਵਾਂ ਦਾ ਅਪਮਾਨ ਕਰਨਾ ਸਹੀ ਨਹੀਂ ਹੈ।

Leave a Reply

Your email address will not be published. Required fields are marked *

View in English