View in English:
May 18, 2024 12:19 pm

ਰਾਘਵ ਚੱਢਾ ਦਾ ਦਾਅਵਾ : ਮੈਂ ਕੋਈ ਫਰਜ਼ੀਵਾੜਾ ਨਹੀਂ ਕੀਤਾ, ਭਾਜਪਾ ਲਾ ਰਹੀ ਹੈ ਝੂਠੇ ਦੋਸ਼

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਗਸਤ 10

ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਸੰਸਦ ਦੀ ਪ੍ਰੀਵਲੇਜ ਕਮੇਟੀ ਵੱਲੋਂ ਨੋਟਿਸ ਜਾਰੀ ਕਰਨ ਉਪਰੰਤ ਕੀਤੀ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਉਹਨਾਂ ਕੋਈ ਫਰਜ਼ੀਵਾੜਾ ਨਹੀਂ ਕੀਤਾ ਤੇ ਭਾਜਪਾ ਉਹਨਾਂ ਖਿਲਾਫ ਝੂਠੇ ਦੋਸ਼ ਲਗਾ ਰਹੀ ਹੈ।

ਉਹਨਾਂ ਨੇ ਰਾਜ ਸਭਾ ਵਿਚ ਕਾਰਵਾਈ ਦੇ ਨਿਯਮਾਂ ਦੀ ਕਿਤਾਬ ਪੱਤਰਕਾਰਾਂ ਨੂੰ ਵਿਖਾਉਂਦਿਆਂ ਦੱਸਿਆ ਕਿ ਮੈਂ ਕਿਸੇ ਵੀ ਮੈਂਬਰ ਦੇ ਫਰਜ਼ੀ ਹਸਤਾਖ਼ਰ ਨਹੀਂ ਕੀਤੇ। ਉਹਨਾਂ ਦੱਸਿਆ ਕਿ ਮੈਂਬਰਾਂ ਦੇ ਨਾਂ ਲਿਖੇ ਜਾ ਸਕਦੇ ਹਨ, ਇਸ ਕਾਰਨ ਮੈਂ ਸਿਰਫ ਨਾਂ ਲਿਖ ਕੇ ਦਿੱਤੇ ਹਨ ਤੇ ਕਿਸੇ ਦੇ ਕੋਈ ਫਰਜ਼ੀ ਹਸਤਾਖ਼ਰ ਨਹੀਂ ਕੀਤੇ।

Leave a Reply

Your email address will not be published. Required fields are marked *

View in English