View in English:
May 1, 2024 2:15 am

‘ਬਿੱਗ ਬੌਸ 17’ ਦੇ ਇਸ ਮਸ਼ਹੂਰ ਜੋੜੇ ਦਾ ਹੋਇਆ ਬ੍ਰੇਕਅਪ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 17

ਬਿੱਗ ਬੌਸ 17 ਦੀ ਇਕ ਮਸ਼ਹੂਰ ਜੋੜੀ ਦਾ ਰਿਸ਼ਤਾ ਆਖ਼ਰਕਾਰ ਟੁੱਟ ਗਿਆ ਹੈ। ਬਿੱਗ ਬੌਸ 17 ਦੀ ਪਿਆਰੀ ਜੋੜੀ ਸਮਰਥ ਜੁਰੇਲ ਅਤੇ ਈਸ਼ਾ ਮਾਲਵੀਆ ਦੋਵਾਂ ਦੇ ਆਪਣੇ-ਆਪਣੇ ਰਾਹ ਅਲੱਗ ਕਰ ਲਏ ਹਨ। ਸਮਰਥ ਜੁਰੇਲ ਤੇ ਈਸ਼ਾ ਮਾਲਵੀਆ ਦੇ ਰਿਸ਼ਤੇ ਦੀ ਅਗਨੀ ਪ੍ਰੀਖਆ ਬਿੱਗ ਬੌਸ 17 ਦੇ ਘਰ ਵਿਚ ਦੇਖਣ ਨੂੰ ਮਿਲੀ, ਜਦੋਂ ਈਸ਼ਾ ਨੇ ਸਮਰਥ ਨੂੰ ਆਪਣਾ ਬੁਆਏਫ੍ਰੈਂਡ ਮੰਨਣ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ ਬਾਅਦ ‘ਚ ਦੋਹਾਂ ਵਿਚਾਲੇ ਸਭ ਠੀਕ ਹੋ ਗਿਆ।

ਵੈਲੇਨਟਾਈਨ ਦੇ ਮੌਕੇ ‘ਤੇ ਸਮਰਥ ਜੁਰੇਲ ਅਤੇ ਈਸ਼ਾ ਮਾਲਵੀਆ ਦੇ ਬ੍ਰੇਕਅੱਪ ਦੀ ਖਬਰ ਵੀ ਸੁਣੀ ਗਈ ਸੀ। ਹਾਲਾਂਕਿ ਬਾਅਦ ‘ਚ ਜੋੜੀ ਨੇ ਇਕ ਪੋਸਟ ਸ਼ੇਅਰ ਕਰ ਕੇ ਇਸ ਨੂੰ ਅਫਵਾਹ ਦੱਸਿਆ ਪਰ ਇਸ ਵਾਰ ਮਾਮਲਾ ਗੰਭੀਰ ਹੈ। ਬ੍ਰੇਕਅਪ ਦੀ ਖਬਰ ਦੀ ਪੁਸ਼ਟੀ ਖੁਦ ਸਮਰਥ ਜੁਰੇਲ ਨੇ ਕੀਤੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਬ੍ਰੇਕਅਪ ਪੋਸਟ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

ਸਮਰਥ ਜੁਰੇਲ ਨੇ ਆਪਣੇ ਬ੍ਰੇਕਅਪ ਦੀ ਗੱਲ ਕਬੂਲੀ ਹੈ। ਉਸ ਨੇ ਕਿਹਾ, “ਹਾਂ ਈਸ਼ਾ ਤੇ ਮੈਂ ਹੁਣ ਇਕੱਠੇ ਨਹੀਂ ਹਾਂ, ਸਾਡਾ ਬ੍ਰੇਕਅਪ ਹੋ ਗਿਆ ਹੈ। ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿ ਕੀ ਹੋਇਆ ਹੈ। ਬੱਸ ਇਹ ਹੈ ਕਿ ਅਸੀਂ ਹੁਣ ਇਕੱਠੇ ਨਹੀਂ ਹਾਂ।”ਸਮਰਥ ਜੁਰੇਲ ਨੇ ਆਪਣੀ ਇੰਸਟਾ ਸਟੋਰੀ ‘ਚ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਤੇ ਲਿਖਿਆ- ਜੋ ਤੁਹਾਡਾ ਹੈ ਉਹ ਤੁਹਾਡੇ ਕੋਲ ਰਹੇਗਾ।

ਈਸ਼ਾ ਮਾਲਵੀਆ ਨੇ ਆਪਣੀ ਇੰਸਟਾ ਸਟੋਰੀ ‘ਚ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਅਦਾਕਾਰਾ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਮੇਕਅਪ ਕਰਦੀ ਨਜ਼ਰ ਆ ਰਹੀ ਹੈ। ਪੋਸਟ ‘ਚ ਉਸ ਨੇ ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਦੀ ਫਿਲਮ ‘ਏ ਦਿਲ ਹੈ ਮੁਸ਼ਕਲ’ ਦਾ ਬ੍ਰੇਕਅਪ ਗੀਤ ਜੋੜਿਆ ਹੈ।

Leave a Reply

Your email address will not be published. Required fields are marked *

View in English