View in English:
May 19, 2024 11:58 pm

ਬਰਨਾਲਾ ‘ਚ ਡੀਸੀ ਦਫ਼ਤਰ ਨੇੜੇ ਲਿਖੇ ਗਏ ਖ਼ਾਲਿਸਤਾਨੀ ਨਾਅਰੇ

ਫੈਕਟ ਸਮਾਚਾਰ ਸੇਵਾ

ਬਰਨਾਲਾ , ਜੁਲਾਈ 12

ਜ਼ਿਲ੍ਹਾ ਬਰਨਾਲਾ ਦੀਆਂ ਕਈ ਥਾਵਾਂ ’ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਰਿਹਾਇਸ਼ ਨੇੜੇ ਖਾਲੀਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਵਣ ਵਿਭਾਗ ਤੇ ਸੀਐੱਮ ਭਗਵੰਤ ਮਾਨ ਦੇ ਸਰਕਾਰੀ ਬੈਨਰਾਂ ’ਤੇ ਵੀ ਨਾਅਰੇ ਲਿਖੇ ਗਏ ਹਨ। ਬਰਨਾਲਾ ਦੇ ਹੰਡਿਆਇਆ ਰੋਡ ’ਤੇ ਜਾਣ ਵਾਲੀ ਡੀਸੀ ਦਫ਼ਤਰ ’ਤੇ ਉਨ੍ਹਾਂ ਦਾ ਘਰ ਹੈ, ਜਿੱਥੇ ਇਹ ਨਾਅਰੇ ਲਿਖੇ ਗਏ ਹਨ।

ਖਾਲੀਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਨੇ ਇਸਦੀ ਜਿੰਮੇਵਾਰੀ ਲਈ ਹੈ। ਸਿੱਖ ਫ਼ਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਪਨੂੰ ਨੇ ਇਕ ਵੀਡਿਓ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਪਨੂੰ ਨੇ ਵਾਇਰਲ ਵੀਡਿਓ ’ਚ ਭਾਰਤ ’ਚ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਕੈਨੇਡਾ ’ਚ ਮਾਰੇ ਗਏ ਖਾਲੀਸਤਾਨੀ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਵੀ ਆਖ਼ੀ ਗਈ।

ਉੱਥੇ ਹੀ ਬਰਨਾਲਾ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਤੁਰੰਤ ਹਰਕਤ ’ਚ ਆਉਂਦਿਆਂ ਜਿੱਥੇ-ਜਿੱਥੇ ਨਾਅਰੇ ਲਿਖੇ ਸਨ, ਉੱਥੇ-ਉੱਥੇ ਰੰਗ ਕਰਵਾ ਦਿੱਤਾ।

Leave a Reply

Your email address will not be published. Required fields are marked *

View in English