View in English:
May 19, 2024 6:37 pm

ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਜਮਾਤ ਦਾ ਐਲਾਨਿਆ ਨਤੀਜਾ

ਫੈਕਟ ਸਮਾਚਾਰ ਸੇਵਾ

ਮੋਹਾਲੀ, ਅਪ੍ਰੈਲ 1

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਪੰਜਵੀਂ ਸ਼੍ਰੇਣੀ ਦੀ ਪਾਸ ਫੀਸਦੀ ਦਰ 99.84 ਫਸੀਦੀ ਰਹੀ। ਲੜਕੀਆਂ ਦੀ ਪਾਸ ਫੀਸਦੀ ਦਰ 99.86 ਤੇ ਲੜਕਿਆਂ ਦੀ 99.81 ਫੀਸਦੀ ਰਹੀ।

ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ 587 ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਉਤੇ ਕੱਲ ਯਾਨੀ 2 ਤਰੀਕ ਨੂੰ ਸਵੇਰੇ 10 ਵਜੇ ਨਤੀਜੇ ਦੇਖੇ ਜਾ ਸਕਦੇ ਹਨ। 88 ਬੱਚਿਆਂ ਦਾ ਨਤੀਜਾ ਹਾਲੇ ਨਹੀਂ ਐਲਾਨਿਆ ਗਿਆ।

Leave a Reply

Your email address will not be published. Required fields are marked *

View in English