View in English:
May 17, 2024 7:50 pm

ਪੰਜਾਬ ਬੋਰਡ ਭਲਕੇ 30 ਅਪ੍ਰੈਲ ਨੂੰ ਐਲਾਨੇਗਾ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ

ਫੈਕਟ ਸਮਾਚਾਰ ਸੇਵਾ

ਮੁਹਾਲੀ , ਅਪ੍ਰੈਲ 29

ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਤੇ 12ਵੀਂ ਜਮਾਤ ਦੀ ਉਡੀਕ ਵੀ ਖ਼ਤਮ ਹੋਣ ਵਾਲੀ ਹੈ। ਬੋਰਡ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਇੱਕੋ ਦਿਨ 30 ਅਪ੍ਰੈਲ ਨੂੰ ਐਲਾਨੇਗਾ। ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁੱਕਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕੋ ਮਹੀਨੇ ਜਾਰੀ ਕੀਤਾ ਹੋਵੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।

Leave a Reply

Your email address will not be published. Required fields are marked *

View in English