View in English:
May 3, 2024 10:30 am

ਪਾਕਿਸਤਾਨ ‘ਚ ਸਰਬਜੀਤ ਸਿੰਘ ਦੇ ਕਾਤਲ ਦਾ ਕਤਲ

ਲਾਹੌਰ ਦੀ ਜੇਲ੍ਹ ਵਿੱਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਹੋਇਆ ਸੀ ਕਤਲ
ਅੰਡਰਵਰਲਡ ਡਾਨ ਆਮਿਰ ਸਰਫਰਾਜ਼ ਨੂੰ ਅਣਪਛਾਤਿਆਂ ਨੇ ਮਾਰੀ ਗੋਲੀ
2013 ‘ਚ ਖੁਫੀਆ ਏਜੰਸੀ ISI ਦੇ ਨਿਰਦੇਸ਼ ‘ਤੇ ਸਰਬਜੀਤ ਦੀ ਹੋਈ ਹੱਤਿਆ
ਇਹ ਵੀ ਪੜ੍ਹੋ :
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਦਾ ਕਿਸਾਨ ਸਰਬਜੀਤ ਸਿੰਘ 30 ਅਗਸਤ 1990 ਨੂੰ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ। ਉਥੇ ਪਾਕਿਸਤਾਨੀ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਕੈਦ ਕਰ ਲਿਆ। ਪਾਕਿਸਤਾਨ ਨੇ ਸਰਬਜੀਤ ‘ਤੇ ਝੂਠੇ ਕੇਸ ਲਾਏ ਅਤੇ ਦੋਸ਼ ਲਾਇਆ ਕਿ ਲਾਹੌਰ ਅਤੇ ਫੈਸਲਾਬਾਦ ‘ਚ ਹੋਏ ਬੰਬ ਧਮਾਕਿਆਂ ‘ਚ ਸਰਬਜੀਤ ਸਿੰਘ ਦਾ ਹੱਥ ਸੀ। ਬੰਬ ਧਮਾਕੇ ਵਿੱਚ ਕੁੱਲ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸਰਬਜੀਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਸਰਬਜੀਤ ਸਿੰਘ ਦੀ ਭੈਣ ਦਲਬੀਰ ਅਤੇ ਪਤਨੀ ਸੁਖਪ੍ਰੀਤ ਤੋਂ ਇਲਾਵਾ ਭਾਰਤ ਸਰਕਾਰ ਨੇ ਵੀ ਸਰਬਜੀਤ ਨੂੰ ਭਾਰਤ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੀ। ਇਸ ਦੌਰਾਨ ਪਾਕਿਸਤਾਨ ਦੇ ਲਾਹੌਰ ਦੀ ਜੇਲ ‘ਚ ਸਰਬਜੀਤ ‘ਤੇ ਹਮਲਾ ਹੋਇਆ, ਜਿਸ ‘ਚ ਉਸ ਦੀ ਜਾਨ ਚਲੀ ਗਈ।

Leave a Reply

Your email address will not be published. Required fields are marked *

View in English