View in English:
May 17, 2024 1:42 pm

ਧਰਮਸ਼ਾਲਾ ਦੀ ਥਾਂ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾਵੇਗਾ ਭਾਰਤ-ਆਸਟ੍ਰੇਲੀਆ ਟੈਸਟ ਮੈਚ

ਫੈਕਟ ਸਮਾਚਾਰ ਸੇਵਾ

ਸ਼ਿਮਲਾ , ਫਰਵਰੀ 13

ਭਾਰਤ-ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ ‘ਚ ਨਹੀਂ ਹੋਵੇਗਾ। ਮੈਚ ਨੂੰ ਇੰਦੌਰ ਸ਼ਿਫਟ ਕਰ ਦਿੱਤਾ ਗਿਆ ਹੈ। ਸਟੇਡੀਅਮ ਦਾ ਆਊਟਫੀਲਡ ਤਿਆਰ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਭਾਰਤ ਅਤੇ ਆਸਟਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਾਲੇ 4 ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ 9 ਫਰਵਰੀ ਤੋਂ ਸ਼ੁਰੂ ਹੋ ਚੁਕੀ ਹੈ। ਇਸ ਸੀਰੀਜ਼ ਦਾ ਤੀਜਾ ਟੈਸਟ ਮੈਚ 1 ਮਾਰਚ ਤੋਂ 5 ਮਾਰਚ ਤੱਕ ਧਰਮਸ਼ਾਲਾ ‘ਚ ਖੇਡਿਆ ਜਾਣਾ ਸੀ ਪਰ ਹੁਣ ਇਹ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾਵੇਗਾ।

ਅੰਤਰਾਸ਼ਟਰੀ ਕ੍ਰਿਕੇਟ ਸਟੇਡੀਅਮ ਧਰਮਸ਼ਾਲਾ ਦੇ ਮੈਦਾਨ ‘ਚ ਡਰੇਨੇਜ਼ ਲਈ ਸਭ ਏਅਰ ਸਿਸਟਮ ਲਗਾਉਣ ਅਤੇ ਮੈਦਾਨ ਦੀ ਆਊਟਫੀਲਡ ਤਿਆਰ ਹੋਣ ਤੋਂ ਬਾਅਦ ਦਸੰਬਰ ਦੇ ਅੰਤ ‘ਚ ਇੰਗਲੈਂਡ ਤੋਂ ਮੰਗਵਾਇਆ ਰਾਈ ਘਾਹ ਦਾ ਬੀਜ ਬੋਇਆ ਗਿਆ। ਮੈਦਾਨ ਦੇ ਕੁਝ ਹਿੱਸੇ ‘ਚ ਘਾਹ ਤਾਂ ਚੰਗੀ ਤਰਾਂ ਉੱਗ ਗਈ ਪਰ ਬੀਜ ਪੂਰੀ ਤਰਾਂ ਅੰਕੁਰਿਤ ਨਹੀਂ ਹੋਇਆ ਸੀ।

ਇਸ ਤੋਂ ਬਾਅਦ ਕਈ ਥਾਵਾਂ ‘ਤੇ ਦੋਬਾਰਾ ਘਾਹ ਦਾ ਬੀਜ ਬੋਇਆ ਪਰ ਜ਼ਮੀਨ ਦੇ 30 ਗਜ਼ ਖੇਤਰ ਵਿੱਚ ਕਈ ਥਾਵਾਂ ’ਤੇ ਘਾਹ ਠੀਕ ਤਰ੍ਹਾਂ ਨਹੀਂ ਉੱਗਿਆ। ਮਾਹਿਰਾਂ ਦੀ ਮੰਨੀਏ ਤਾਂ ਮੈਚ ਦੌਰਾਨ ਦੂਜੇ ਦਿਨ ਹੀ 30 ਗਜ਼ ਦਾ ਖੇਤਰ ਉਖੜ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਬੀਸੀਸੀਆਈ ਦੇ ਮੁੱਖ ਪਿਚ ਕਿਊਰੇਟਰ ਆਸ਼ੀਸ਼ ਭੌਮਿਕ ਨੇ 3 ਫਰਵਰੀ ਨੂੰ ਧਰਮਸ਼ਾਲਾ ਸਟੇਡੀਅਮ ਦਾ ਮੁਆਇਨਾ ਕੀਤਾ।

Leave a Reply

Your email address will not be published. Required fields are marked *

View in English