View in English:
April 26, 2024 9:19 am

ਦੇਸ਼ ‘ਚ ਇਕ ਮਹੀਨੇ ‘ਚ ਦੂਜੀ ਵਾਰ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਬੰਦ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 1

ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਇਕ ਵਾਰ ਮੁੜ ਬਲਾਕ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਨਹੀਂ ਖੁੱਲ੍ਹੇਗਾ। ਜਾਣਕਾਰੀ ਮੁਤਾਬਕ ਟਵਿਟਰ ਇੰਡੀਆ ਨੇ ਇਹ ਕਦਮ ਭਾਰਤ ਸਰਕਾਰ ਦੀ ਕਾਨੂੰਨੀ ਮੰਗ ਤੋਂ ਬਾਅਦ ਚੁੱਕਿਆ ਹੈ। ਇਸ ਤੋਂ ਪਹਿਲਾਂ 7 ਸਤੰਬਰ ਨੂੰ ਪਾਕਿਸਤਾਨ ਸਰਕਾਰ ਦੇ ਟਵਿਟਰ ਅਕਾਊਂਟ ਨੂੰ ਵੀ ਬੈਨ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਦੇ ਟਵਿਟਰ ਹੈਂਡਲ ਦਾ ਨਾਮ @GovtofPakistan ਹੈ। ਫਿਲਹਾਲ ਭਾਰਤ ‘ਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਦੱਸ ਦੇਈਏ ਕਿ ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਅਜਿਹੇ ਕਾਨੂੰਨ ਹਨ ਜੋ ਟਵੀਟ ਜਾਂ ਟਵਿੱਟਰ ਅਕਾਊਂਟ ਦੀ ਸਮੱਗਰੀ ‘ਤੇ ਲਾਗੂ ਹੋ ਸਕਦੇ ਹਨ। ਜੇਕਰ ਟਵਿੱਟਰ ਨੂੰ ਕਿਸੇ ਦੇਸ਼ ਜਾਂ ਸੰਸਥਾ ਤੋਂ ਕਾਨੂੰਨੀ ਅਪੀਲ ਪ੍ਰਾਪਤ ਹੁੰਦੀ ਹੈ, ਤਾਂ ਸਮੇਂ-ਸਮੇਂ ‘ਤੇ ਉਸ ਖਾਸ ਦੇਸ਼ ਵਿੱਚ ਕੁਝ ਸਮੱਗਰੀ ਤੱਕ ਪਹੁੰਚ ਨੂੰ ਬਲੌਕ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕੁਝ ਟਵਿਟਰ ਹੈਂਡਲ ਭਾਰਤ ‘ਚ ਬਲਾਕ ਕੀਤੇ ਜਾ ਚੁੱਕੇ ਹਨ।

Leave a Reply

Your email address will not be published. Required fields are marked *

View in English