View in English:
May 2, 2024 4:40 am

ਦੁਨੀਆ ਦੀ ਸਭ ਤੋਂ ਛੋਟੀ ਔਰਤ ਜੋਤੀ ਆਮਗੇ ਨੇ ਵੀ ਪਾਈ ਵੋਟ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 19

ਦੇਸ਼ ਵਿਚ ਅੱਜ ਯਾਨੀ 19 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋ ਗਈਆਂ ਹਨ। ਪਹਿਲੇ ਪੜਾਅ ‘ਚ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਨੂੰ ਲੈ ਕੇ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਦੂਜੇ ਪਾਸੇ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਔਰਤ ਜੋਤੀ ਆਮਗੇ ਵੀ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਪਹੁੰਚੀ। ਜੋਤੀ ਨੇ ਨਾਗਪੁਰ ਵਿਚ ਵੋਟ ਪਾਈ। ਉਨ੍ਹਾਂ ਨੇ ਵੋਟਿੰਗ ਤੋਂ ਬਾਅਦ ਬਿਆਨ ਵੀ ਦਿੱਤਾ। ਜੋਤੀ ਨੇ ਕਿਹਾ, ‘ਵੋਟ ਪਾਉਣ ਤੋਂ ਬਾਅਦ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਇਹ ਸਾਡਾ ਕਰਤੱਵ ਹੈ। ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। ਸਾਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *

View in English