View in English:
April 30, 2024 1:59 pm

ਦੀਪਿਕਾ ਪਾਦੂਕੋਣ ਗਰਭ ਅਵਸਥਾ ਦੌਰਾਨ ਵੀ ਕਰ ਰਹੀ ਹੈ ‘ਸਿੰਘਮ ਅਗੇਨ’ ਦੀ ਸ਼ੂਟਿੰਗ

ਫੈਕਟ ਸਮਾਚਾਰ ਸੇਵਾ

ਮੁੰਬਈ , ਅਪ੍ਰੈਲ 17

ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ ‘ਸਿੰਘਮ ਅਗੇਨ’ ਦੀ ਸ਼ੂਟਿੰਗ ਚੱਲ ਰਹੀ ਹੈ। ਫਿਲਮ ‘ਚ ਕਈ ਸਿਤਾਰਿਆਂ ਨੂੰ ਕਾਸਟ ਕੀਤਾ ਗਿਆ ਹੈ। ਫੀਮੇਲ ਸਟਾਰ ਕਾਸਟ ‘ਚ ਦੀਪਿਕਾ ਦਾ ਨਾਂ ਵੀ ਸ਼ਾਮਲ ਹੈ। ਦੀਪਿਕਾ ਪਾਦੁਕੋਣ ਨੇ ਕੁਝ ਸਮਾਂ ਪਹਿਲਾਂ ਅਧਿਕਾਰਤ ਤੌਰ ‘ਤੇ ਆਪਣੀ ਪ੍ਰੈਗਨੈਂਸੀ ਨੂੰ ਇੰਸਟਾਗ੍ਰਾਮ ‘ਤੇ ਜਨਤਕ ਕੀਤਾ ਸੀ। ਹੁਣ ‘ਸਿੰਘਮ ਅਗੇਨ’ ਦੇ ਸੈੱਟ ਤੋਂ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ ‘ਚ ਅਦਾਕਾਰਾ ਪੁਲੀਸ ਦੀ ਵਰਦੀ ‘ਚ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਫਿਲਮ ‘ਚ ਐਕਸ਼ਨ ਸੀਨ ਕਰਦੀ ਨਜ਼ਰ ਆਵੇਗੀ।

ਇਨ੍ਹਾਂ ਤਸਵੀਰਾਂ ‘ਚ ਅਭਿਨੇਤਰੀ ਪੁਲਿਸ ਦੀ ਵਰਦੀ ਵਿੱਚ ਹੈ। ਉਸ ਦੇ ਆਲੇ-ਦੁਆਲੇ ਦੇ ਕਲਾਕਾਰ ਗੁੰਡਿਆਂ ਵਰਗੇ ਕਪੜੇ ਪਹਿਨੇ ਹੋਏ ਖੜੇ ਹਨ। ਇਸ ਕਾਰਨ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਐਕਸ਼ਨ ਸੀਨ ਕਰ ਰਹੀ ਹੈ। ਫੈਨਜ਼ ਇਹ ਵੀ ਦਾਅਵਾ ਕਰ ਰਹੇ ਹਨ ਕਿ ਸ਼ੂਟ ਦੌਰਾਨ ਉਸ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ।

Leave a Reply

Your email address will not be published. Required fields are marked *

View in English