View in English:
May 17, 2024 10:56 am

ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਦਿੱਤਾ ਅਸਤੀਫ਼ਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 10

ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦਿੰਦੇ ਹੋਏ ਰਾਜਕੁਮਾਰ ਨੇ ਆਮ ਆਦਮੀ ਪਾਰਟੀ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਭ੍ਰਿਸ਼ਟਾਚਾਰ ‘ਚ ਡੁੱਬੀ ਹੋਈ ਹੈ, ਹੁਣ ਮੈਂ ਇਸ ਪਾਰਟੀ ਵਿੱਚ ਨਹੀਂ ਰਹਿ ਸਕਦਾ।

ਦੱਸ ਦੇਈਏ ਕਿ ਉਹ ਦਿੱਲੀ ‘ਚ ਸਮਾਜ ਭਲਾਈ ਮੰਤਰਾਲਾ ਸੰਭਾਲਦੇ ਸਨ। ਹਾਲ ਹੀ ‘ਚ ਈਡੀ ਨੇ ਰਾਜਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ ਸੀ।

Leave a Reply

Your email address will not be published. Required fields are marked *

View in English