View in English:
May 17, 2024 4:58 pm

ਡੇਰਾ ਪ੍ਰੇਮੀ ਪ੍ਰਦੀਪ ਦੀ ਮ੍ਰਿਤਕ ਦੇਹ ਕੋਟਕਪੂਰਾ ਦੇ ਨਾਮ ਚਰਚਾ ਘਰ ਰੱਖੀ ਗਈ

ਫੈਕਟ ਸਮਾਚਾਰ ਸੇਵਾ

ਕੋਟਕਪੂਰਾ, ਨਵੰਬਰ 11

ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪ੍ਰਦੀਪ ਕੁਮਾਰ ਦੀ ਮ੍ਰਿਤਕ ਦੇਹ ਕੋਟਕਪੂਰਾ ਡੇਰਾ ਸੱਚਾ ਸੌਦਾ ਨਾਮ ਚਰਚਾ ਘਰ ਵਿਚ ਰੱਖੀ ਗਈ ਹੈ। ਡੇਰਾ ਮੈਨੇਜਮੇਂਟ ਕਮੇਟੀ ਅਤੇ ਪਰਿਵਾਰ ਦੇ ਫੈਸਲੇ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਜਾਏਗਾ।

ਬੀਤੇ ਦਿਨ ਸਵੇਰੇ ਤਿੰਨ ਮੋਟਰਸਾਇਕਲ ਸਵਾਰ 6 ਨੌਜਵਾਨਾਂ ਨੇ ਪ੍ਰਦੀਪ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੱਸ ਦੇਈਏ ਕਿ ਪ੍ਰਦੀਪ ਕੁਮਾਰ ਕੋਟਕਪੂਰਾ ਦੇ ਚੌਪੜਿਆਂ ਵਾਲਾ ਬਾਗ ਮੋਹਾਲੀ ਨਿਵਾਸੀ ਸੀ। ਕੋਟਕਪੂਰਾ ਵਿਚ ਚੱਪੇ ਚੱਪੇ ਤੇ ਪੁਲਿਸ ਤੈਨਾਤ ਹੈ। ਉਹ ਆਪਣੇ ਪਿੱਛੇ ਪਤਨੀ, 1 ਬੇਟੀ ਅਤੇ 2 ਬੇਟੇ ਛੱਡ ਗਿਆ ਹੈ।

Leave a Reply

Your email address will not be published. Required fields are marked *

View in English