View in English:
May 19, 2024 6:58 am

ਜਿਊਰਿਖ ਡਾਇਮੰਡ ਲੀਗ ’ਚ ਨੀਰਜ ਨੇ ਜਿੱਤਿਆ ਸਿਲਵਰ ਮੈਡਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 1

ਜਿਊਰਿਖ ਡਾਇਮੰਡ ਲੀਗ ਵਿਚ ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਉਨ੍ਹਾਂ ਨੇ 85.71 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਸਿਲਵਰ ਮੈਡਲ ਆਪਣੇ ਨਾਂ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਜਿੱਤਣ ਵਾਲੇ ਨੀਰਜ 15 ਸੈਂਟੀਮੀਟਰ ਨਾਲ ਗੋਲਡ ਮੈਡਲ ਤੋਂ ਖੁੰਝ ਗਏ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਚੈੱਕ ਰਿਪਬਲਿਕ ਦੇ ਜਾਕੁਬ ਵਾਲਦੇਚ ਨੇ 85.86 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਗੋਲਡ ਮੈਡਲ ਆਪਣੇ ਨਾਂ ਕੀਤਾ। ਨੀਰਜ ਉਨ੍ਹਾਂ ਤੋਂ 15 ਸੈਂਟੀਮੀਟਰ ਪਿੱਛੇ ਰਹਿ ਗਏ। ਵਿਸ਼ਵ ਚੈਂਪੀਅਨ ਬਣਨ ਤੋਂ ਚਾਰ ਦਿਨ ਬਾਅਦ ਹੀ ਸਟਾਰ ਜੇਵਲਿਨ ਥ੍ਰੋਅਰ ਨੀਰਜ ਦੇ ਸਾਹਮਣੇ ਇਸ ਸੈਸ਼ਨ ਵਿਚ ਆਪਣੀ ਜਿੱਤ ਦੇ ਸਿਲਸਿਲੇ ਨੂੰ ਕਾਇਮ ਰੱਖਣ ਦੀ ਚੁਣੌਤੀ ਸੀ। ਉਹ ਹੁਣ ਤੱਕ ਇਸ ਸੈਸ਼ਨ ਵਿਚ ਇਕ ਵੀ ਖ਼ਿਤਾਬ ਨਹੀਂ ਹਾਰੇ ਸਨ।

Leave a Reply

Your email address will not be published. Required fields are marked *

View in English