View in English:
May 19, 2024 6:53 pm

ਜ਼ੀਰਕਪੁਰ ‘ਚ ਸਕੂਟੀ ‘ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ

ਫੈਕਟ ਸਮਾਚਾਰ ਸੇਵਾ

ਜ਼ੀਰਕਪੁਰ , ਮਈ 7

ਚੰਡੀਗੜ੍ਹ ਦੇ ਅੰਬਾਲਾ ਰੋਡ ‘ਤੇ ਗੁਲਿਸਤਾਨ ਮੈਰਿਜ ਪੈਲੇਸ ਸਾਹਮਣੇ ਅੱਜ ਸਵੇਰੇ 8 ਵਜੇ ਇਕ ਟਰੱਕ ਡਰਾਈਵਰ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਕੁਚਲ ਦਿੱਤਾ, ਜਿਸ ਕਾਰਨ 12 ਸਾਲਾ ਅਨੰਨਿਆ ਨਾਂ ਦੀ ਵਿਦਿਆਰਥਣ ਦੀ ਮੌਕੇ ‘ਤੇ ਮੌਤ ਹੋ ਗਈ। ਐਕਟਿਵਾ ਚਲਾ ਰਹੀ ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਲੜਕੀ ਅਨੰਨਿਆ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ ‘ਤੇ ਸਕੂਲ ਜਾ ਰਹੀ ਸੀ। ਵਿਦਿਆਰਥਣ ਨਗਲਾ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਸਕੂਲ ‘ਚ ਪੜ੍ਹਦੀ ਸੀ।

ਮਾਂ ਐਕਟਿਵਾ ਚਲਾ ਰਹੀ ਸੀ ਤੇ ਧੀ ਪਿੱਛੇ ਬੈਠੀ ਸੀ। ਜਿਵੇਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਸਾਹਮਣੇ ਪਹੁੰਚੀ ਅਤੇ ਮੇਨ ਰੋਡ ਤੋਂ ਸਲਿਪ ‘ਤੇ ਉਤਰਨ ਲੱਗਿਆਂ ਉਸ ਦੀ ਐਕਟਿਵਾ ਟਰੱਕ ਨਾਲ ਟਕਰਾ ਗਈ ਤੇ ਅਨੰਨਿਆ ਟਰੱਕ ਵੱਲ ਜਾ ਡਿੱਗੀ। ਦੇਖਦੇ ਹੀ ਦੇਖਦੇ ਟਰੱਕ ਦਾ ਪਿਛਲਾ ਟਾਇਰ ਲੜਕੀ ਦੇ ਸਿਰ ‘ਤੇ ਚੜ੍ਹ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਜਦੋਂ ਮਾਂ ਸੜਕ ਦੇ ਦੂਜੇ ਪਾਸੇ ਡਿੱਗ ਗਈ ਤਾਂ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਔਰਤ ਦਾ ਇਲਾਜ ਜਾਰੀ ਹੈ।

ਫਿਲਹਾਲ ਲੜਕੀ ਦੀ ਲਾਸ਼ ਨੂੰ ਡੇਰਾਬਸੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ।

Leave a Reply

Your email address will not be published. Required fields are marked *

View in English