View in English:
May 17, 2024 8:41 am

ਜ਼ਿੰਦਾ ਹੈ ਗੋਲਡੀ ਬਰਾੜ

ਕੈਲੀਫੋਰਨੀਆ ਵਿਚ ਗੋਲੀਬਾਰੀ ‘ਚ ਅਫਰੀਕੀ ਦੀ ਮੌਤ ਹੋਈ ਸੀ
ਫਰਿਜ਼ਨੋ ਪੁਲਿਸ ਨੇ ਪੁਸ਼ਟੀ ਕੀਤੀ : ਮਰਨ ਵਾਲਾ ਗੋਲਡੀ ਬਰਾੜ ਨਹੀਂ ਹੈ
ਘਟਨਾ ਦੀ ਜਾਣਕਾਰੀ ਸਥਾਨਕ ਵੈੱਬਸਾਈਟ ਨੇ ਦਿੱਤੀ ਸੀ
ਇਸ ਵਿਚ ਗੋਲਡੀ ਬਰਾੜ ਦਾ ਨਾਂ ਨਹੀਂ ਲਿਖਿਆ ਗਿਆ
ਭਾਰਤੀ ਅਧਿਕਾਰੀਆਂ ਨੇ ਫਰਿਜ਼ਨੋ Police ਨਾਲ ਕੀਤਾ ਸੰਪਰਕ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਗੋਲਡੀ ਬਰਾੜ ਦਾ ਕਤਲ ਨਹੀਂ ਹੋਇਆ ਹੈ, ਉਹ ਅਜੇ ਜ਼ਿੰਦਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਦੀ ਘਟਨਾ ‘ਚ ਇਕ ਅਫਰੀਕੀ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਗੋਲਡੀ ਬਰਾੜ ਵਰਗਾ ਲੱਗ ਰਿਹਾ ਸੀ। ਉੱਥੋਂ ਲੰਘ ਰਹੇ ਇੱਕ ਪੰਜਾਬੀ ਨੇ ਅਫਵਾਹ ਫੈਲਾ ਦਿੱਤੀ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਸਥਾਨਕ ਵੈੱਬਸਾਈਟ ਫੌਕਸ ਨੇ ਦਿੱਤੀ ਸੀ ਪਰ ਇਸ ਵਿਚ ਗੋਲਡੀ ਬਰਾੜ ਦਾ ਨਾਂ ਨਹੀਂ ਲਿਖਿਆ ਗਿਆ ਸੀ ਪਰ ਇਸ ਦੇ ਆਧਾਰ ‘ਤੇ ਭਾਰਤੀ ਮੀਡੀਆ ਨੇ ਇਸ ਨੂੰ ਗੋਲਡੀ ਬਰਾੜ ਨਾਲ ਜੋੜ ਕੇ ਉਸ ਦੀ ਮੌਤ ਦੀ ਖਬਰ ਪ੍ਰਕਾਸ਼ਿਤ ਕਰ ਦਿੱਤੀ।

ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ ਪੁਲਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ‘ਤੇ ਮੰਗਲਵਾਰ ਸ਼ਾਮ 5:25 ਵਜੇ ਅਫਰੀਕੀ ਲੋਕਾਂ ਦੇ ਦੋ ਗੁੱਟਾਂ ਵਿਚਾਲੇ ਲੜਾਈ ਹੋਈ। ਇਸ ਲੜਾਈ ਦੌਰਾਨ ਹੇਠਾਂ ਡਿੱਗੇ ਵਿਅਕਤੀ ਨੇ ਆਪਣੇ ਆਪ ਨੂੰ ਬਚਾਉਣ ਲਈ ਪਿਸਤੌਲ ਤੋਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਦੋ ਵਿਅਕਤੀਆਂ ਦੇ ਪੇਟ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਗੋਲਡੀ ਬਰਾੜ ਵਰਗਾ ਲੱਗ ਰਿਹਾ ਸੀ, ਇਸ ਲਈ ਉੱਥੋਂ ਲੰਘ ਰਹੇ ਇੱਕ ਪੰਜਾਬੀ ਨੇ ਅਫਵਾਹ ਫੈਲਾ ਦਿੱਤੀ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਹੈ। ਇੰਨਾ ਹੀ ਨਹੀਂ ਭਾਰਤੀ ਮੀਡੀਆ ਵਿੱਚ ਗੋਲਡੀ ਬਰਾੜ ਦੇ ਕਤਲ ਲਈ ਉਸ ਦੇ ਵਿਰੋਧੀ ਗੈਂਗ ਅਰਸ਼ ਡੱਲਾ ਅਤੇ ਲਖਬੀਰ ਲੰਡਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਭਾਰਤੀ ਅਧਿਕਾਰੀਆਂ ਨੇ ਫਰਿਜ਼ਨੋ ਪੁਲਸ ਨਾਲ ਕੀਤਾ ਸੰਪਰਕ
ਇਹ ਵੀ ਦੱਸਿਆ ਗਿਆ ਹੈ ਕਿ ਕੈਲੀਫੋਰਨੀਆ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਫਰਿਜ਼ਨੋ ਪੁਲਸ ਨਾਲ ਸੰਪਰਕ ਕੀਤਾ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਪੁਲਸ ਨੇ ਇਸ ਸਬੰਧੀ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੂੰ ਕੀ ਜਾਣਕਾਰੀ ਦਿੱਤੀ। ਪੁਲਿਸ ਨੇ ਅਜੇ ਵੀ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬੀਤੀ ਦੇਰ ਰਾਤ ਫਰਿਜ਼ਨੋ ਪੁਲਿਸ ਵਿਭਾਗ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਗੈਂਗਸਟਰ ਗੋਲਡੀ ਬਰਾੜ ਸੀ।

ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਕਿਹਾ ਕਿ ਜੇਕਰ ਤੁਸੀਂ ਆਨਲਾਈਨ ਚੈਟ ਕਰਕੇ ਇਹ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ਗੋਲਡੀ ਬਰਾੜ ਹੈ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ। ਸੋਸ਼ਲ ਮੀਡੀਆ ਅਤੇ ਔਨਲਾਈਨ ਨਿਊਜ਼ ਏਜੰਸੀਆਂ ਦੁਆਰਾ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ ਸਵੇਰ ਤੋਂ ਹੀ ਸਾਡੇ ਤੋਂ ਪੂਰੀ ਦੁਨੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ‘ਤੇ ਗੋਲਡੀ ਬਰਾੜ ਨਹੀਂ ਹੈ।

ਬਰਾੜ ਖਿਲਾਫ ਜਾਰੀ ਰੈੱਡ ਕਾਰਨਰ ਨੋਟਿਸ
ਗੋਲਡੀ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਬਰਾੜ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਗੋਲਡੀ ਬਰਾੜ ਕੈਨੇਡਾ ਦੇ ਬਰੈਂਪਟਨ ‘ਚ ਰਹਿ ਰਿਹਾ ਸੀ ਪਰ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਉਹ ਕੈਨੇਡਾ ਤੋਂ ਭੱਜ ਗਿਆ ਸੀ ਅਤੇ ਅਮਰੀਕਾ ‘ਚ ਲੁਕ ਕੇ ਰਹਿ ਰਿਹਾ ਹੈ। ਗੋਲਡੀ ਬਰਾੜ ਖਾਲਿਸਤਾਨੀ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਹੈ। ਗੋਲਡੀ ਬਰਾੜ ਨੇ ਸ਼ਾਰਪ-ਸ਼ੂਟਰਾਂ ਦੀ ਸਪਲਾਈ ਕਰਨ ਤੋਂ ਇਲਾਵਾ ਸਰਹੱਦ ਪਾਰ ਤੋਂ ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਵੀ ਕੀਤੀ ਅਤੇ ਹੱਤਿਆਵਾਂ ਕਰਨ ਲਈ ਸਾਰਾ ਸਮਾਨ ਸਪਲਾਈ ਕੀਤਾ। ਬਰਾੜ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ।

Leave a Reply

Your email address will not be published. Required fields are marked *

View in English