View in English:
June 17, 2024 4:27 pm

ਛੱਤੀਸਗੜ੍ਹ : ਬਾਰੂਦ ਫੈਕਟਰੀ ‘ਚ ਧਮਾਕੇ ਦੀ CCTV ਵੀਡੀਓ ਆਈ ਸਾਹਮਣੇ

ਫੈਕਟ ਸਮਾਚਾਰ ਸੇਵਾ

ਬੇਮੇਟਰਾ , ਮਈ 26

ਛੱਤੀਸਗੜ੍ਹ ਦੇ ਬੇਮੇਟਾਰਾ ਵਿੱਚ ਬਾਰੂਦ ਦੀ ਫੈਕਟਰੀ ਵਿੱਚ ਹੋਏ ਧਮਾਕੇ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਧਮਾਕਾ ਕਿੰਨਾ ਵੱਡਾ ਸੀ। ਧਮਾਕਾ ਹੁੰਦੇ ਹੀ ਪੂਰੇ ਅਸਮਾਨ ‘ਤੇ ਕਾਲੇ ਧੂੰਏਂ ਦੇ ਬੱਦਲ ਛਾ ਗਏ।

ਜ਼ਿਕਰਯੋਗ ਹੈ ਕਿ ਇਸ ਹਾਦਸੇ ‘ਚ 6 ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ, ਜਦਕਿ 8 ਲੋਕਾਂ ਦੀ ਮਲਬੇ ‘ਚ ਦੱਬਣ ਕਾਰਨ ਮੌਤ ਹੋ ਗਈ ਸੀ। ਧਮਾਕੇ ਦੀ ਆਵਾਜ਼ ਚਾਰ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਧਮਾਕੇ ਕਾਰਨ ਘਟਨਾ ਸਥਾਨ ‘ਤੇ 40 ਫੁੱਟ ਡੂੰਘਾ ਟੋਆ ਬਣ ਗਿਆ ਹੈ। ਹਾਦਸੇ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸੂਬਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਧਮਾਕਾ ਕਿੰਨਾ ਜ਼ਬਰਦਸਤ ਸੀ। ਦਰਅਸਲ ਘਟਨਾ ਵਾਲੀ ਥਾਂ ਤੋਂ ਕਾਫੀ ਦੂਰ ਇੱਕ ਸੀਸੀਟੀਵੀ ਕੈਮਰਾ ਲੱਗਾ ਸੀ ਜੋ ਧਮਾਕੇ ਨਾਲ ਪੂਰੀ ਤਰ੍ਹਾਂ ਹਿੱਲ ਗਿਆ। ਇਲਾਕੇ ਵਿੱਚ ਪੂਰੀ ਤਰ੍ਹਾਂ ਹਫੜਾ-ਦਫੜੀ ਮੱਚ ਗਈ।

Leave a Reply

Your email address will not be published. Required fields are marked *

View in English