View in English:
April 30, 2024 9:33 pm

ਚੰਡੀਗੜ੍ਹ ਏਅਰਪੋਰਟ ‘ਤੇ ਪੱਗ ‘ਚ ਲੁਕੋ ਕੇ ਸੋਨਾ ਲਿਜਾਂਦਾ ਵਿਅਕਤੀ ਕਾਬੂ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਪ੍ਰੈਲ 17

ਸੋਨੇ ਦੀ ਤਸਕਰੀ ਨੂੰ ਰੋਕਣ ਲਈ ਕਸਟਮ ਵਿਭਾਗ ਲੁਧਿਆਣਾ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤੇ ਇਸ ਦੇ ਲਈ ਕਈ ਲੋਕਾਂ ਨੂੰ ਫੜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਕਸਟਮ ਵਿਭਾਗ ਲੁਧਿਆਣਾ ਵੱਲੋਂ ਦੁਬਈ ਤੋਂ ਚੰਡੀਗੜ੍ਹ ਜਾ ਰਹੀ ਫਲਾਈਟ ‘ਚ ਇਕ ਵਿਅਕਤੀ ਨੂੰ ਪੱਗ ‘ਚ ਛੁਪਾ ਕੇ ਸੋਨੇ ਦਾ ਪਾਊਡਰ ਲੈ ਕੇ ਜਾਂਦੇ ਹੋਏ ਕਾਬੂ ਕੀਤਾ ਗਿਆ ਹੈ। ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜੇ ਜਾਣ ‘ਤੇ ਇਹ ਕਾਰਵਾਈ ਕੀਤੀ ਗਈ।

ਦੱਸ ਦਈਏ ਕਿ ਗਰੀਨ ਚੈਨਲ ਪਾਰ ਕਰਦੇ ਸਮੇਂ ਵਿਭਾਗ ਦੇ ਅਧਿਕਾਰੀਆਂ ਨੂੰ ਪੱਗ ਕੁਝ ਜ਼ਿਆਦਾ ਵੱਡੀ ਹੋਣ ਦਾ ਸ਼ੱਕ ਹੋਇਆ ਅਤੇ ਇਸ ਦੇ ਬੰਨ੍ਹਣ ਦੇ ਤਰੀਕੇ ਨਾਲ ਵਿਭਾਗ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਸਤਾਰਧਾਰੀ ਵਿਅਕਤੀ ਨੇ ਚਾਰ ਪਾਊਚਾਂ ‘ਚ ਸੋਨੇ ਨੂੰ ਪਾਊਡਰ ਦੇ ਰੂਪ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਇਹ ਸੋਨਾ ਜਾਂਚ ਤੋਂ ਬਾਅਦ ਬਰਾਮਦ ਕੀਤਾ ਗਿਆ।

ਇਹ ਸੋਨਾ ਜਾਂਚ ਤੋਂ ਬਾਅਦ ਰਿਕਵਰ ਕੀਤਾ ਗਿਆ ਜੋ ਕਿ 2276 ਗ੍ਰਾਮ ਹੈ ਅਤੇ 24 ਕੈਰਟ ਸ਼ੁੱਧਤਾ ਹੈ। ਇਸ ਦੀ ਕੀਮਤ ਕਰੀਬ 1 ਕਰੋੜ 73 ਲੱਖ ਰੁਪਏ ਹੈ। ਕਸਟਮ ਨਿਯਮਾਂ ਮੁਤਾਬਕ ਦੁਬਈ ਤੋਂ ਸੋਨਾ ਲਿਆਉਣ ‘ਤੇ ਪਾਬੰਦੀ ਹੈ। ਅਜਿਹੇ ‘ਚ ਸੋਨਾ ਜ਼ਬਤ ਕਰਨ ਦੇ ਨਾਲ-ਨਾਲ ਵਿਭਾਗ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿੱਥੇ ਦਿੱਤਾ ਜਾਣਾ ਸੀ। ਇਸ ਦੇ ਨਾਲ ਹੀ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਪਹਿਲਾਂ ਕਿੰਨਾ ਸੋਨਾ ਲਿਆਂਦਾ ਗਿਆ ਹੈ ਤੇ ਇਸ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਹਨ।

Leave a Reply

Your email address will not be published. Required fields are marked *

View in English