View in English:
May 21, 2024 9:36 pm

ਚੀਨ ‘ਚ ਭਾਰੀ ਮੀਂਹ ਦਾ ਕਹਿਰ

ਫੈਕਟ ਸਮਾਚਾਰ ਸੇਵਾ

ਬੀਜਿੰਗ , ਮਈ 1

ਚੀਨ ਦੇ ਦੱਖਣੀ ਗੁਆਂਗਡੋਂਗ ਸੂਬੇ ਦੇ ਮੇਝੋਊ ਸ਼ਹਿਰ ਵਿੱਚ ਇੱਕ ਹਾਈਵੇਅ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ‘ਚ 19 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਇਸ ਖੇਤਰ ‘ਚ ਹਾਲ ਦੇ ਦਿਨਾਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਗੁਆਂਗਡੋਂਗ ਸੂਬੇ ਦੇ ਮੇਝੋ ਸ਼ਹਿਰ ਅਤੇ ਡਾਬੂ ਕਾਉਂਟੀ ਦੇ ਵਿਚਕਾਰ ਸੜਕ ਦਾ ਇੱਕ ਹਿੱਸਾ ਸਵੇਰੇ 2:10 ਵਜੇ ਦੇ ਕਰੀਬ ਡਿੱਗ ਗਿਆ।

ਇਸ ਘਟਨਾ ਕਾਰਨ 18 ਵਾਹਨ ਫਸ ਗਏ ਅਤੇ 31 ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ।

Leave a Reply

Your email address will not be published. Required fields are marked *

View in English