View in English:
May 18, 2024 10:31 pm

ਗ੍ਰੇਟਰ ਨੋਇਡਾ ‘ਚ ਮਿਲੀ ਅਗਵਾ ਹੋਏ ਕਾਰੋਬਾਰੀ ਦੇ ਬੇਟੇ 15 ਸਾਲਾ ਕੁਨਾਲ ਦੀ ਲਾਸ਼

15 ਸਾਲਾ ਕੁਨਾਲ ਨੂੰ ਰੈਸਟੋਰੈਂਟ ਦੇ ਬਾਹਰੋਂ ਅਗਵਾ ਕੀਤਾ
CCTV ਫੁਟੇਜ਼ ਵੀ ਆਈਆਂ ਸਾਹਮਣੇ, ਪਰ ਮੁਲਜ਼ਮ ਔਰਤ ਫ਼ਰਾਰ
ਪੁਲਿਸ ਨੇ 10 ਟੀਮਾਂ ਬਣਾਈਆਂ ਪਰ ਸਫ਼ਲਤਾ ਨਾ ਮਿਲੀ

ਗ੍ਰੇਟਰ ਨੋਇਡਾ : ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਅਗਵਾ ਹੋਏ ਕਾਰੋਬਾਰੀ ਦੇ ਬੇਟੇ ਦੀ ਲਾਸ਼ ਮਿਲੀ ਹੈ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਕਾਰੋਬਾਰੀ ਦੇ ਬੇਟੇ ਦੀ ਲਾਸ਼ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਗਵਾ ਕਰਨ ਤੋਂ ਬਾਅਦ ਅਪਰਾਧੀਆਂ ਨੇ 15 ਸਾਲਾ ਕੁਨਾਲ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨਹਿਰ ‘ਚ ਸੁੱਟ ਦਿੱਤੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਕੁਨਾਲ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ ਅਤੇ ਰੋ ਰਹੇ ਹਨ। ਕ੍ਰਿਸ਼ਨ ਕੁਮਾਰ ਗ੍ਰੇਟਰ ਨੋਇਡਾ ਦੇ ਬੀਟਾ-2 ਥਾਣਾ ਖੇਤਰ ਦੇ ਰਾਬੂਪੁਰਾ ‘ਚ ਆਪਣਾ ਰੈਸਟੋਰੈਂਟ ਚਲਾਉਂਦਾ ਹੈ।

ਦੱਸਿਆ ਜਾ ਰਿਹਾ ਹੈ ਕਿ 1 ਮਈ ਨੂੰ ਕ੍ਰਿਸ਼ਨ ਕੁਮਾਰ ਦੇ 15 ਸਾਲਾ ਬੇਟੇ ਕੁਨਾਲ ਨੂੰ ਰੈਸਟੋਰੈਂਟ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੇਖਿਆ ਗਿਆ ਕਿ ਕੁਨਾਲ ਦੇ ਨਾਲ ਇਕ ਔਰਤ ਪੈਦਲ ਜਾ ਰਹੀ ਸੀ ਅਤੇ ਫਿਰ ਉਸ ਨੂੰ ਚਾਰ ਪਹੀਆ ਵਾਹਨ ਵਿਚ ਬਿਠਾ ਲਿਆ ਗਿਆ।

ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕੁਣਾਲ ਨੂੰ ਲੱਭਣ ਲਈ 10 ਪੁਲਿਸ ਟੀਮਾਂ ਬਣਾਈਆਂ ਗਈਆਂ ਸਨ। ਪਰ ਅਫ਼ਸੋਸ ਕਿ ਕੁਨਾਲ ਨੂੰ ਜ਼ਿੰਦਾ ਬਰਾਮਦ ਨਹੀਂ ਕੀਤਾ ਜਾ ਸਕਿਆ। ਕੁਨਾਲ ਦੇ ਪਰਿਵਾਰਕ ਮੈਂਬਰਾਂ ਨੇ ਬੀਟਾ 2 ਪੁਲਿਸ ਨੂੰ ਉਸਦੇ ਅਗਵਾ ਹੋਣ ਦੀ ਸੂਚਨਾ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ‘ਚ ਕੁਣਾਲ ਨੂੰ ਲਿਜਾਇਆ ਗਿਆ, ਉਸ ‘ਚ ਮੋਟਰਸਾਈਕਲ ਦੀ ਨੰਬਰ ਪਲੇਟ ਲੱਗੀ ਹੋਈ ਸੀ।

ਕੁਨਾਲ ਦੇ ਪਰਿਵਾਰ ਨੇ ਆਪਣੇ ਬੇਟੇ ਦੇ ਅਗਵਾ ਹੋਣ ਤੋਂ ਬਾਅਦ ਕੁਝ ਲੋਕਾਂ ‘ਤੇ ਸ਼ੱਕ ਪ੍ਰਗਟ ਕੀਤਾ ਸੀ। ਪੁਲਿਸ ਨੇ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਗੌਤਮ ਬੁੱਧ ਨਗਰ ਦੇ ਸੰਯੁਕਤ ਪੁਲਿਸ ਕਮਿਸ਼ਨਰ ਸ਼ਿਵਹਰੀ ਮੀਨਾ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਸਾਰੇ ਮੁਲਜ਼ਮ ਫੜ ਲਏ ਜਾਣਗੇ। ਕੁਨਾਲ ਦੀ ਲਾਸ਼ ਬੁਲੰਦਸ਼ਹਿਰ ਦੀ ਇਕ ਨਹਿਰ ‘ਚੋਂ ਮਿਲਣ ਤੋਂ ਬਾਅਦ ਹੁਣ ਪੁਲਸ ਨੇ ਇਸ ਮਾਮਲੇ ‘ਚ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਜੋੜ ਦਿੱਤੀ ਹੈ।

Leave a Reply

Your email address will not be published. Required fields are marked *

View in English