View in English:
May 21, 2024 5:34 pm

ਕੇਂਦਰੀ ਜੇਲ੍ਹ ਦਾ ਹਵਾਲਾਤੀ ਰਜਿੰਦਰਾ ਹਸਪਤਾਲ ‘ਚੋਂ ਹੋਇਆ ਫਰਾਰ

ਫੈਕਟ ਸਮਾਚਾਰ ਸੇਵਾ

ਪਟਿਆਲਾ , ਅਕਤੂਬਰ 1

ਕੇਂਦਰੀ ਜੇਲ੍ਹ ਦਾ ਹਵਾਲਾਤੀ ਸਵੇਰੇ ਰਜਿੰਦਰਾ ਹਸਪਤਾਲ ਚੋਂ ਫਰਾਰ ਹੋ ਗਿਆ ਹੈ। ਹਵਾਲਾਤੀ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਸੀ।

ਬੀਤੇ ਦਿਨ ਜੇਲ ਵਿਚ ਅਮਰੀਕ ਦੀ ਇਕ ਹੋਰ ਕੈਦੀ ਨਾਲ ਲੜਾਈ ਹੋਈ ਸੀ, ਇਸ ਦੌਰਾਨ ਇਹ ਜਖ਼ਮੀ ਹੋਇਆ ਸੀ। ਅਮਰੀਕ ਨੂੰ ਅੱਜ ਸਵੇਰੇ ਰਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ ਸੀ। ਇਥੇ ਹੀ ਐਕਸਰੇ ਕਰਾਉਣ ਸਮੇਂ ਅਮਰੀਕ ਸਿੰਘ ਸੁਰੱਖਿਆ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ। ਇਸਦੀ ਪੁਸ਼ਟੀ ਕਰਦਿਆਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਹਵਾਲਾਤੀ ਨਾਲ ਗਏ ਮੁਲਾਜ਼ਮਾਂ ਦੀ ਲਾਪਰਵਾਹੀ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪੁਲਿਸ ਟੀਮਾਂ ਹਵਾਲਾਤੀ ਦੀ ਭਾਲ ਵਿੱਚ ਲੱਗ ਗਈਆਂ ਹਨ।

Leave a Reply

Your email address will not be published. Required fields are marked *

View in English