View in English:
April 30, 2024 8:00 pm

ਕਾਂਗਰਸ ਨੇ ਜਾਰੀ ਕੀਤੀ ਇੱਕ ਹੋਰ ਸੂਚੀ, ਤਿਵਾੜੀ ਨੂੰ ਮਿਲੀ ਟਿਕਟ

ਨਵੀਂ ਦਿੱਲੀ : ਕਾਂਗਰਸ ਨੇ ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਆਪਣੀ 11ਵੀਂ ਸੂਚੀ ਜਾਰੀ ਕੀਤੀ ਸੀ। ਕਾਂਗਰਸ ਨੇ ਹੁਣ ਤੱਕ 12 ਸੂਚੀਆਂ ਵਿੱਚ 247 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਵਾਰ ਜਾਰੀ ਕੀਤੀ ਗਈ ਸੂਚੀ ਵਿੱਚ ਪੰਜਾਬ ਵਿੱਚੋਂ ਸਿਰਫ਼ ਇੱਕ ਨਾਂ ਦਾ ਐਲਾਨ ਹੋਇਆ ਹੈ। ਕਾਂਗਰਸ ਨੇ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਟਿਕਟ ਦਿੱਤੀ ਹੈ।

ਗੁਜਰਾਤ ਦੀ ਗੱਲ ਕਰੀਏ ਤਾਂ ਅਹਿਮਦਾਬਾਦ ਪੂਰਬੀ ਸੀਟ ਤੋਂ ਹਿੰਮਤ ਸਿੰਘ ਪਟੇਲ, ਰਾਜਕੋਟ ਤੋਂ ਪਰੇਸ਼ਭਾਈ ਧਨਾਨੀ ਅਤੇ ਨਵਸਾਰੀ ਤੋਂ ਨਾਸ਼ਾਦ ਦੇਸਾਈ ਨੂੰ ਟਿਕਟ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਵਿਕਰਮਾਦਿੱਤਿਆ ਸਿੰਘ ਨੂੰ ਮੰਡੀ ਤੋਂ ਅਤੇ ਵਿਨੋਦ ਸੁਲਤਾਨਪੁਰੀ ਨੂੰ ਸ਼ਿਮਲਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉੜੀਸਾ ਦੀ ਕੇਓਂਝਾਰ ਸੀਟ ‘ਤੇ ਮੋਹਨ ਹੇਮਬਰਾਮ, ਬਾਲਾਸੋਰ ਤੋਂ ਸ਼੍ਰੀਕਾਂਤ ਕੁਮਾਰ ਜੇਨਾ, ਭਦਰਕ ਤੋਂ ਅਨੰਤ ਪ੍ਰਸਾਦ ਸੇਠੀ, ਜਾਜਪੁਰ ਤੋਂ ਆਂਚਲ ਦਾਸ, ਧੇਨਕਨਾਲ ਤੋਂ ਸਸ਼ਮਿਤਾ ਬਹੇਰਾ, ਕੇਂਦਰਪਾੜਾ ਤੋਂ ਸਿਧਾਰਥ ਸਵਰੂਪ ਦਾਸ, ਜਕਟਸਿੰਘਪੁਰ ਤੋਂ ਰਵਿੰਦਰ ਕੁਮਾਰ ਸੇਠੀ, ਭੁਨਰੇਸ਼ਰ ਤੋਂ ਸੁਚਰਿਤਾ ਮੋਹੰਤੀ ਅਤੇ ਭੁਵਨੀਰ ਤੋਂ ਸੁਚਰਿਤਾ ਮੋਹੰਤੀ ਸ਼ਾਮਲ ਹਨ। ਨਵਾਜ਼ ‘ਤੇ ਭਰੋਸਾ ਪ੍ਰਗਟਾਇਆ ਗਿਆ ਹੈ।

ਕਾਂਗਰਸ ਨੇ 16 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ‘ਚ ਕੰਗਨਾ ਰਣੌਤ ਦੇ ਖਿਲਾਫ ਵਿਕਰਮਾਦਿੱਤਿਆ ਸਿੰਘ ਨੂੰ ਮੰਡੀ ਤੋਂ ਟਿਕਟ ਦਿੱਤੀ ਗਈ ਹੈ। ਜਦਕਿ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਟਿਕਟ ਮਿਲੀ ਹੈ। ਇਸ ਸੂਚੀ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਇੱਕ, ਗੁਜਰਾਤ ਵਿੱਚ ਚਾਰ, ਹਿਮਾਚਲ ਪ੍ਰਦੇਸ਼ ਵਿੱਚ ਦੋ ਅਤੇ ਉੜੀਸਾ ਵਿੱਚ 9 ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗੁਜਰਾਤ ਦੀਆਂ ਪੰਜ ਸੀਟਾਂ ‘ਤੇ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਵੀ ਜਾਰੀ ਕਰ ਦਿੱਤੇ ਗਏ ਹਨ।

ਕਾਂਗਰਸ ਨੇ ਗੁਜਰਾਤ ਦੀਆਂ ਪੰਜ ਸੀਟਾਂ ‘ਤੇ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਿਜਾਪੁਰ ਤੋਂ ਦਿਨੇਸ਼ਭਾਈ ਤੁਲਸੀਦਾਸ ਪਟੇਲ, ਪੋਰਬੰਦਰ ਤੋਂ ਰਾਜੂਭਾਈ ਭੀਮਨਭਾਈ ਓਡੇਦਰਾ, ਮਾਨਵਦਰ ਤੋਂ ਹਰੀਭਾਈ ਗੋਵਿੰਦਭਾਈ, ਖੰਭਾਟ ਤੋਂ ਮਹਿੰਦਰ ਸਿੰਘ ਪਰਮਾਰ ਅਤੇ ਵਾਘੋਦੀਆ ਤੋਂ ਕਨੂਭਾਈ ਪੰਜਾਬਭਾਈ ਗੋਹਿਲ ਨੂੰ ਟਿਕਟ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English