View in English:
May 2, 2024 5:48 am

ਇਜ਼ਰਾਈਲੀ ਮਿਜ਼ਾਈਲਾਂ ਦਾ ਈਰਾਨ ‘ਤੇ ਹਮਲਾ

ਈਰਾਨ ਦੇ ਇਸਫਾਹਾਨ ਸ਼ਹਿਰ ਦੇ ਹਵਾਈ ਅੱਡੇ ‘ਤੇ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ
ਇਸਫਹਾਨ ‘ਚ ਕਈ ਪ੍ਰਮਾਣੂ ਟਿਕਾਣੇ ਹਨ
ਕੁਝ ਦਿਨ ਪਹਿਲਾਂ ਈਰਾਨ ਨੇ ਵੀ ਇਜ਼ਰਾਈਲ ਖਿਲਾਫ ਕਾਰਵਾਈ ਕੀਤੀ ਸੀ

ਮੀਡੀਆ ਰਿਪੋਰਟਾਂ ਮੁਤਾਬਕ ਇੱਕ ਅਮਰੀਕੀ ਅਧਿਕਾਰੀ ਨੇ ਏਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਇਜ਼ਰਾਇਲੀ ਮਿਜ਼ਾਈਲਾਂ ਨੇ ਈਰਾਨ ‘ਤੇ ਹਮਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਮਿਜ਼ਾਈਲਾਂ ਇਰਾਕ ਜਾਂ ਸੀਰੀਆ ਤੱਕ ਵੀ ਪਹੁੰਚੀਆਂ ਸਨ। ਇਸਫਹਾਨ ਤੋਂ ਇਲਾਵਾ ਤਬਰੀਜ਼ ਸ਼ਹਿਰ ‘ਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਨਾਲ ਜੁੜੇ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਚੁੱਕੇ ਹਨ।

13 ਅਪ੍ਰੈਲ ਨੂੰ ਹੀ ਈਰਾਨ ਨੇ ਪਹਿਲੀ ਵਾਰ ਇਜ਼ਰਾਈਲ ‘ਤੇ ਸਿੱਧਾ ਹਮਲਾ ਕੀਤਾ ਸੀ। ਉਸ ਸਮੇਂ ਦੌਰਾਨ, ਤਹਿਰਾਨ ਨੇ ਇਜ਼ਰਾਈਲ ‘ਤੇ 300 ਤੋਂ ਵੱਧ ਮਿਜ਼ਾਈਲਾਂ ਅਤੇ ਡਰੋਨ ਦਾਗੇ ਸਨ। ਈਰਾਨ ਨੇ ਦਮਿਸ਼ਕ ਵਿੱਚ ਈਰਾਨੀ ਦੂਤਾਵਾਸ ਉੱਤੇ 1 ਅਪ੍ਰੈਲ ਨੂੰ ਹੋਏ ਹਮਲੇ ਦੇ ਜਵਾਬ ਵਿੱਚ 13 ਅਪ੍ਰੈਲ ਨੂੰ ਕਾਰਵਾਈ ਕੀਤੀ ਸੀ। ਖਾਸ ਗੱਲ ਇਹ ਹੈ ਕਿ ਇਸ ਤੋਂ ਬਾਅਦ ਕਈ ਦੇਸ਼ ਦੋਹਾਂ ਦੇਸ਼ਾਂ ਨੂੰ ਜੰਗ ਦੀ ਸਥਿਤੀ ਤੋਂ ਬਚਣ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।

ਖਾਸ ਗੱਲ ਇਹ ਹੈ ਕਿ ਇਜ਼ਰਾਈਲ ਨੇ 13 ਅਪ੍ਰੈਲ ਨੂੰ ਹੋਏ ਹਮਲੇ ਦੇ ਜਵਾਬ ‘ਚ ਕਾਰਵਾਈ ਕਰਨ ਦੀ ਗੱਲ ਪਹਿਲਾਂ ਹੀ ਕੀਤੀ ਸੀ। ਇਸ ਦੌਰਾਨ, ਇਜ਼ਰਾਈਲ-ਗਾਜ਼ਾ ਯੁੱਧ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਫੈਲਣ ਦੀ ਚਿੰਤਾ ਪ੍ਰਗਟਾਈ ਜਾ ਰਹੀ ਹੈ।

Leave a Reply

Your email address will not be published. Required fields are marked *

View in English