View in English:
May 18, 2024 3:30 pm

ਆਪ ਮੰਤਰੀ ਆਤਿਸ਼ੀ ਨੇ ਕੀਤਾ ਵੱਡਾ ਖੁਲਾਸਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਪ੍ਰੈਲ 2

ਆਮ ਆਦਮੀ ਪਾਰਟੀ ਦੀ ਪ੍ਰਮੁੱਖ ਆਗੂ ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਭਾਜਪਾ ਨੇ ਧਮਕੀ ਦਿੱਤੀ ਹੈ ਕਿ ਜਾਂ ਤਾਂ ਉਹ ਭਾਜਪਾ ਵਿਚ ਸ਼ਾਮਲ ਹੋ ਜਾਣ ਜਾਂ ਫਿਰ ਗ੍ਰਿਫਤਾਰੀ ਲਈ ਤਿਆਰ ਰਹਿਣ।

ਉਹਨਾਂ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ‘ਆਪ’ ਦੀ ਪ੍ਰਮੁੱਖ ਲੀਡਰਸ਼ਿਪ ਨੂੰ ਜੇਲ੍ਹ ਭੇਜਣ ਤੋਂ ਬਾਅਦ ਹੁਣ ਕੇਂਦਰ ਦੀ ਭਾਜਪਾ ਸਰਕਾਰ ਉਹਨਾਂ ਨੂੰ, ਸੌਰਵ ਭਾਰਦਵਾਜ, ਦੁਰਗੇਸ਼ ਪਾਠਕ ਅਤੇ ਰਾਘਵ ਚੱਢਾ ਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਹੁਣ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਘਰਾਂ ’ਤੇ ਈ ਡੀ ਅਤੇ ਸੀ ਬੀ ਆਈ ਦੀ ਛਾਪੇਮਾਰੀ ਹੋਵੇਗੀ, ਉਹਨਾਂ ਨੂੰ ਸੰਮਨ ਭੇਜੇ ਜਾਣਗੇ ਤੇ ਫਿਰ ਗ੍ਰਿਫਤਾਰ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜੋ ਦਾਅਵਾ ਈ ਡੀ ਨੇ ਕੱਲ੍ਹ ਕੋਰਟ ਵਿਚ ਕੀਤਾ, ਉਹ ਡੇਢ ਸਾਲ ਤੋਂ ਈ ਡੀ ਤੇ ਸੀ ਬੀ ਆਈ ਕੋਲ ਹੈ। ਹੁਣ ਭਾਜਪਾ ਨੂੰ ਲੱਗਦਾ ਹੈ ਕਿ ਚਾਰ ਵੱਡੇ ਆਗੂਆਂ ਨੂੰ ਜੇਲ੍ਹ ਵਿਚ ਹੋਣ ਦੇ ਬਾਵਜੂਦ ਵੀ ਆਪ ਇਕਜੁੱਟ ਹੈ, ਇਸਨੂੰ ਤੋੜਨ ਵਾਸਤੇ ਅਗਲੇ ਲੀਡਰ ਗ੍ਰਿਫਤਾਰ ਕਰਨੇ ਜ਼ਰੂਰੀ ਹੈ।

Leave a Reply

Your email address will not be published. Required fields are marked *

View in English