View in English:
May 18, 2024 10:00 am

ਆਨਲਾਈਨ ਪੇਮੈਂਟ ਦੇ ਨਾਂ ‘ਤੇ ਧੋਖਾਧੜੀ : 41 ਹਜ਼ਾਰ ਦੇ ਗਹਿਣੇ ਖਰੀਦ ਕੇ ਨਹੀਂ ਕੀਤੀ ਪੇਮੈਂਟ

ਫੈਕਟ ਸਮਾਚਾਰ ਸੇਵਾ

ਮਨੀਮਾਜਰਾ, ਅਕਤੂਬਰ 16

ਗੂਗਲ ਪੇਅ ਤੋਂ ਪੈਸੇ ਟਰਾਂਸਫਰ ਕਰਨ ਦਾ ਝਾਂਸਾ ਦੇ ਕੇ ਮਨੀਮਾਜਰਾ ਦੇ ਇਕ ਸਰਾਫ ਨਾਲ 41 ਹਜ਼ਾਰ 700 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕਿ ਜਿਊਲਰਜ਼ ਨੂੰ ਧੋਖਾਧੜੀ ਦਾ ਪਤਾ ਚਲਦਾ ਮੁਲਜ਼ਮ ਫਰਾਰ ਹੋ ਗਿਆ। ਮਨੀਮਾਜਰਾ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮਨੀਮਾਜਰਾ ਦੇ ਸਮਾਧੀ ਗੇਟ ਬਾਜ਼ਾਰ ‘ਚ ਦੁਕਾਨ ਕਰਨ ਵਾਲੇ ਬ੍ਰਿਜੇਸ਼ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਦੁਕਾਨ ’ਤੇ ਦੋ ਵਿਅਕਤੀ ਆਏ। ਇੱਕ ਸੋਨੇ ਦੀ ਮੁੰਦਰੀ ਅਤੇ ਇੱਕ-ਇੱਕ ਜੋੜਾ ਏਅਰ ਰਿੰਗ ਪਸੰਦ ਕੀਤੀ। ਇਨਾਂ ਦੀ ਕੀਮਤ 41,700 ਰੁਪਏ ਹੋ ਗਈ ਸੀ। ਮੁਲਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਗੂਗਲ ਪੇਅ ਰਾਹੀਂ ਪੈਸਿਆਂ ਦਾ ਭੁਗਤਾਨ ਕੀਤਾ ਹੈ। ਜਦੋਂ ਕਾਫੀ ਸਮੇਂ ਤੱਕ ਸ਼ਿਕਾਇਤਕਰਤਾ ਜੌਹਰੀ ਦੇ ਖਾਤੇ ‘ਚ ਰਾਸ਼ੀ ਜਮ੍ਹਾ ਨਾ ਹੋਈ ਤਾਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ।

ਤਿਉਹਾਰਾਂ ਦੇ ਸੀਜ਼ਨ ਵਿੱਚ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਾਸੀਆਂ ਨੂੰ ਜਿਆਦਾ ਚੌਕਸ ਰਹਿਣ ਲਈ ਕਿਹਾ ਹੈ। ਪੁਲਿਸ ਲਗਾਤਾਰ ਲੋਕਾਂ ਨੂੰ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਲਈ ਕਹਿ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਆਨਲਾਈਨ ਧੋਖਾਧੜੀ ਦੀਆਂ ਘਟਨਾਵਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਸਾਈਬਰ ਅਪਰਾਧੀ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨਾਲ ਧੋਖਾ ਕਰ ਰਹੇ ਹਨ।

Leave a Reply

Your email address will not be published. Required fields are marked *

View in English