View in English:
May 19, 2024 8:34 am

ਹਰਿਆਣਾ ‘ਚ ਗਊਸ਼ਾਲਾਵਾਂ ਲਈ ਵਧੇਗਾ ਬਜਟ : CM ਮਨੋਹਰ ਲਾਲ

ਫੈਕਟ ਸਮਾਚਾਰ ਸੇਵਾ

ਪਾਣੀਪਤ , ਫਰਵਰੀ 5

ਸੀਐਮ ਮਨੋਹਰ ਲਾਲ ਅੱਜ ਪਾਣੀਪਤ ਵਿੱਚ ਗੁਰੂ ਬ੍ਰਹਮਾਨੰਦ ਗਊਸ਼ਾਲਾ ਅਹਰ ਕੁਰਾਨਾ ਦੇ ਬਰਸੀ ਸਮਾਗਮ ਵਿੱਚ ਪੁੱਜੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਦੇ ਆਉਣ ਵਾਲੇ ਬਜਟ ਵਿੱਚ ਗਊਸ਼ਾਲਾਵਾਂ ਲਈ ਬਜਟ ਦੀ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਬਜਟ ਘੱਟ ਹੈ, ਜਿਸ ਕਾਰਨ ਗਾਵਾਂ ਦੀ ਸੰਭਾਲ ਵਿੱਚ ਦਿੱਕਤ ਆ ਰਹੀ ਹੈ, ਅਜਿਹੇ ਵਿੱਚ ਆਉਣ ਵਾਲੇ ਬਜਟ ਵਿੱਚ ਇਸ ਮਾਮਲੇ ਦਾ ਧਿਆਨ ਰੱਖਿਆ ਜਾਵੇਗਾ। ਇਸ ਬਜਟ ਦਾ ਵੱਡਾ ਹਿੱਸਾ ਉਨ੍ਹਾਂ ਗਊਸ਼ਾਲਾਵਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਪਸ਼ੂਆਂ ਦੀ ਗਿਣਤੀ ਵੱਧ ਹੈ। ਇਸ ਮੌਕੇ ਰੋਹਤਕ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English