View in English:
May 19, 2024 9:51 pm

ਸ੍ਰੀ ਕਰਤਾਰਪੁਰ ਸਾਹਿਬ ਜਾ ਰਹੀ ਮਹਿਲਾ ਦੇ ਬੈਗ ‘ਚੋਂ ਮਿਲਿਆ ਕਾਰਤੂਸ

ਫੈਕਟ ਸਮਾਚਾਰ ਸੇਵਾ

ਡੇਰਾ ਬਾਬਾ ਨਾਨਕ , ਜਨਵਰੀ 3

ਅੱਜ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਸਥਿਤ ਪਸੰਜਰ ਟਰਮੀਨਲ ‘ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਜਾ ਰਹੀ ਮਹਿਲਾ ਸ਼ਰਧਾਲੂ ਦੇ ਬੈਗ ‘ਚੋਂ 32 ਬੋਰ ਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਮਹਿਲਾ ਸ਼ਰਧਾਲੂ ਦੀ ਪਛਾਣ ਭੁਪਿੰਦਰ ਕੌਰ ਪਤਨੀ ਨੰਦ ਸਿੰਘ ਰਾਜਨ ਐਨਕਲੇਵ ਜਲੰਧਰ ਵਜੋਂ ਹੋਈ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਦਿਲਪ੍ਰੀਤ ਕੌਰ ਭੰਗੂ ਪਸੰਜਰ ਟਰਮੀਨਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English