View in English:
May 20, 2024 5:00 am

ਸਮੰਥਾ ਦੀ ਫਿਲਮ ‘ਯਸ਼ੋਦਾ’ ‘ਤੇ ਵਿਵਾਦ , ਕੋਰਟ ਨੇ OTT ਦੀ ਰਿਲੀਜ਼ ‘ਤੇ ਲਗਾਈ ਰੋਕ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਨਵੰਬਰ 25

ਦੱਖਣੀ ਅਭਿਨੇਤਰੀ ਸਮੰਥਾ ਪ੍ਰਭੂ ਇਨ੍ਹੀਂ ਦਿਨੀਂ ਆਪਣੀ ਫਿਲਮ ‘ਯਸ਼ੋਦਾ’ ਨੂੰ ਲੈ ਕੇ ਚਰਚਾ ਵਿੱਚ ਹੈ। ਇਹ ਫਿਲਮ ਕੁਝ ਦਿਨ ਪਹਿਲਾਂ ਹੀ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ, ਜੋ ਹੁਣ ਕਾਨੂੰਨੀ ਦਲਦਲ ‘ਚ ਫਸਦੀ ਨਜ਼ਰ ਆ ਰਹੀ ਹੈ। ਹਰੀ ਅਤੇ ਹਰੀਸ਼ ਵਲੋਂ ਨਿਰਦੇਸ਼ਿਤ ਇਸ ਐਕਸ਼ਨ ਥ੍ਰਿਲਰ ਫਿਲਮ ‘ਤੇ ਹਸਪਤਾਲ ਦੀ ਛਵੀ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਸਮੰਥਾ ਰੂਥ ਪ੍ਰਭੂ ਦੀ ‘ਯਸ਼ੋਦਾ’ ਬਾਰੇ ਤਾਜ਼ਾ ਜਾਣਕਾਰੀ ਦੇ ਅਨੁਸਾਰ ‘ਯਸ਼ੋਦਾ’ ਦੇ ਨਿਰਦੇਸ਼ਕ ਤੇ ਨਿਰਮਾਤਾਵਾਂ ‘ਤੇ ਹੈਦਰਾਬਾਦ ਦੇ ਇਕ ਆਈਵੀਐਫ ਹਸਪਤਾਲ ਵਲੋਂ ਹਸਪਤਾਲ ਨੂੰ ਨਕਾਰਾਤਮਕ ਦਿਖਾਉਣ ਲਈ ਕਾਨੂੰਨੀ ਕਾਰਵਾਈ ਕਰਨ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਈਵਾ ਆਈਵੀਐਫ ਹਸਪਤਾਲ ਦੇ ਮਾਲਕ ਨੇ ਹੈਦਰਾਬਾਦ ਦੀ ਅਦਾਲਤ ਵਿੱਚ ਯਸ਼ੋਦਾ ਦੇ ਨਿਰਮਾਤਾਵਾਂ ਵਿਰੁੱਧ ਕੇਸ ਦਾਇਰ ਕੀਤਾ ਹੈ ਅਤੇ ਅਦਾਲਤ ਨੇ ਹਸਪਤਾਲ ਦੇ ਹੱਕ ਵਿੱਚ ਫੈਸਲਾ ਲੈਂਦੇ ਹੋਏ ਫਿਲਮ ਦੀ ਓਟੀਟੀ ਰਿਲੀਜ਼ ‘ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ‘ਯਸ਼ੋਦਾ’ ਦੀ OTT ਰਿਲੀਜ਼ ਨੂੰ 19 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English