View in English:
April 25, 2024 11:04 pm

ਮਿੰਨੀ ਸਕੱਤਰੇਤ ਚੰਡੀਗੜ੍ਹ ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ , ਵੱਡੀ ਦੁਰਘਟਨਾ ਤੋਂ ਹੋਇਆ ਬਚਾਅ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਸਤੰਬਰ 29

ਅੱਜ ਸਵੇਰੇ ਚੰਡੀਗੜ੍ਹ ਦੇ ਮਿੰਨੀ ਸਕੱਤਰੇਤ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਹਰ ਪਾਸੇ ਭਾਜੜਾਂ ਪੈ ਗਈਆਂ। ਫੌਰੀ ਤੌਰ ’ਤੇ ਪਤਾ ਲੱਗ ਜਾਣ ਕਾਰਨ ਕਿਸੇ ਵੱਡੀ ਦੁਰਘਟਨਾ ਤੋਂ ਬਚਾਅ ਹੋ ਗਿਆ।

ਅੱਜ ਸਵੇਰੇ ਕਰੀਬ 11 ਵਜੇ ਚੰਡੀਗੜ੍ਹ ਦੇ ਮਿੰਨੀ ਸਕੱਤਰੇਤ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਉਥੇ ਮੌਜੂਦ ਲੋਕਾਂ ਨੂੰ ਜਦੋਂ ਤਾਰਾਂ ਸੜਨ ਦੀ ਮੁਸ਼ਕ ਆਈ ਤਾਂ ਹਰ ਪਾਸੇ ਭਾਜੜਾਂ ਪੈ ਗਈਆਂ। ਫੌਰੀ ਤੌਰ ’ਤੇ ਇਲੈਕਟ੍ਰੀਸ਼ਨਾਂ ਨੇ ਪੁੱਜ ਕੇ ਮੇਨ ਸਵਿਚ ਆਫ ਕੀਤਾ ਅਤੇ ਵੱਡੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਮਿੰਨੀ ਸਕੱਤਰੇਤ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਹਰ ਪਾਸੇ ਭਾਜੜਾਂ ਪੈ ਗਈਆਂ। ਫੌਰੀ ਤੌਰ ’ਤੇ ਪਤਾ ਲੱਗ ਜਾਣ ਕਾਰਨ ਕਿਸੇ ਵੱਡੀ ਦੁਰਘਟਨਾ ਤੋਂ ਬਚਾਅ ਹੋ ਗਿਆ।

Leave a Reply

Your email address will not be published. Required fields are marked *

View in English