View in English:
April 20, 2024 4:54 pm

ਮਹਿਲਾ ਟੀ-20 ਏਸ਼ੀਆ ਕੱਪ : ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ

ਫੈਕਟ ਸਮਾਚਾਰ ਸੇਵਾ

ਸਿਲਹਟ , ਅਕਤੂਬਰ 1

ਭਾਰਤੀ ਮਹਿਲਾ ਕ੍ਰਿਕਟ ਟੀਮ ਬੰਗਲਾਦੇਸ਼ ਦੇ ਸਿਲਹਟ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਦੇ ਪਹਿਲੇ ਮੈਚ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਟੀਮ ਨੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਜੇਮਿਮਾ ਰੌਡਰਿਗੇਜ਼ ਦੀ ਬਦੌਲਤ 150/6 ਦਾ ਸਕੋਰ ਬਣਾਇਆ।

ਭਾਰਤੀ ਮਹਿਲਾ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 156 ਦੌੜਾਂ ਬਣਾਈਆਂ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ 18.2 ਓਵਰਾਂ ‘ਚ ਸਿਰਫ 109 ਦੌੜਾਂ ‘ਤੇ ਆਲ ਆਊਟ ਹੋ ਗਈ। ਸ਼੍ਰੀਲੰਕਾ ਨੇ 61 ਦੌੜਾਂ ਦੇ ਸਕੋਰ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਲਈ ਪੂਜਾ ਵਸਤਰਕਾਰ ਨੇ ਦੋ ਵਿਕਟਾਂ ਲਈਆਂ ਸਨ, ਜਦਕਿ ਇਕ ਸਫਲਤਾ ਦੀਪਤੀ ਸ਼ਰਮਾ ਦੇ ਨਾਂ ਰਹੀ ਹੈ। ਹਰਸ਼ਿਤਾ ਮਾਧਵੀ ਨੇ ਸ਼੍ਰੀਲੰਕਾ ਲਈ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ 20 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਭਾਰਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 150 ਦੌੜਾਂ ਬਣਾਈਆਂ। ਉਨ੍ਹਾਂ ਨੇ ਸ਼੍ਰੀਲੰਕਾਈ ਟੀਮ ਨੂੰ 151 ਦੌੜਾਂ ਦਾ ਟੀਚਾ ਦਿੱਤਾ।

ਟੀਮ ਇੰਡੀਆ ਲਈ ਜੇਮਿਮਾ ਰੌਡਰਿਗਜ਼ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਉਨ੍ਹਾਂ ਨੇ 53 ਗੇਂਦਾਂ ਦੀ ਆਪਣੀ ਪਾਰੀ ਵਿੱਚ 11 ਚੌਕੇ ਲਾਏ। ਜੇਮਿਮਾ ਦੇ ਬੱਲੇ ‘ਤੇ ਵੀ ਛੱਕਾ ਲੱਗਾ। ਉਨ੍ਹਾਂ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ 33 ਦੌੜਾਂ ਦੀ ਪਾਰੀ ਖੇਡੀ। ਦਯਾਨਲ ਹੇਮਲਤਾ ਨੇ 13 ਅਤੇ ਸ਼ੈਫਾਲੀ ਵਰਮਾ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਰਿਚਾ ਘੋਸ਼ ਨੌਂ, ਸਮ੍ਰਿਤੀ ਮੰਧਾਨਾ ਛੇ ਅਤੇ ਪੂਜਾ ਵਸਤਰਕਾਰ ਇੱਕ ਦੌੜਾਂ ਬਣਾ ਕੇ ਆਊਟ ਹੋਏ। ਦੀਪਤੀ ਸ਼ਰਮਾ ਨੇ ਅਜੇਤੂ ਰਹਿੰਦੇ ਹੋਏ ਇੱਕ ਦੌੜ ਬਣਾਈ।

Leave a Reply

Your email address will not be published. Required fields are marked *

View in English