View in English:
May 19, 2024 10:27 pm

ਨਵੰਬਰ 2022 ਵਿੱਚ ਬੈਂਕਿੰਗ ਸੇਵਾਵਾਂ 10 ਦਿਨਾਂ ਲਈ ਰਹਿਣਗੀਆਂ ਬੰਦ

ਆਰਬੀਆਈ ਨੇ ਨਵੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਵੀਕਐਂਡ ਸਮੇਤ ਮਹੀਨੇ ਵਿੱਚ ਕੁੱਲ 10 ਛੁੱਟੀਆਂ ਹੋਣਗੀਆਂ। ਇਹ 10 ਦਿਨਾਂ ਦੀਆਂ ਛੁੱਟੀਆਂ ਵੱਖਰੇ ਰਾਜ ‘ਚ ਖਾਸ ਤਿਉਹਾਰਾਂ ਅਤੇ ਮੌਕਿਆਂ ‘ਤੇ ਅਧਾਰਤ ਹਨ। ਜਿਕਰਯੋਗ ਹੈ ਕਿ ਇਹਨਾਂ ਬੈੰਕਾਂ ਦੀਆਂ ਛੁੱਟੀਆਂ ਵੇਲੇ ਵੀ ਆਨਲਾਈਨ ਬੈਂਕਿੰਗ ਸੇਵਾਵਾਂ ਚਾਲੂ ਰਹਿਣਗੀਆਂ।

1 ਨਵੰਬਰ, ਮੰਗਲਵਾਰ: ਕਰਨਾਟਕ ਰਾਜਯੋਤਸਵ ਅਤੇ ਕੁਟ ਮਨਾਏ ਜਾਣ ਕਾਰਨ ਕਰਨਾਟਕ ਅਤੇ ਮਨੀਪੁਰ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਬਾਕੀ ਸਾਰੇ ਰਾਜਾਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ।
6 ਨਵੰਬਰ: ਐਤਵਾਰ।
8 ਨਵੰਬਰ, ਮੰਗਲਵਾਰ: ਇਸ ਦਿਨ ਗੁਰੂ ਨਾਨਕ ਦੇਵ ਜੀ ਦੀ ਜੈਅੰਤੀ ਕਾਰਨ ਐਜ਼ਵਾਲ, ਭੋਪਾਲ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਕਾਨਪੁਰ, ਚੰਡੀਗੜ੍ਹ, ਕੋਲਕਾਤਾ, ਲਖਨਊ, ਮੁੰਬਈ, ਬੇਲਾਪੁਰ, ਨਾਗਪੁਰ, ਭੁਵਨੇਸ਼ਵਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਜੰਮੂ, ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕਿੰਗ ਛੁੱਟੀਆਂ ਹੋਣਗੀਆਂ।
11 ਨਵੰਬਰ, ਸ਼ੁੱਕਰਵਾਰ: ਮੇਘਾਲਿਆ ਅਤੇ ਕਰਨਾਟਕ ਵਿੱਚ ਕਨਕਦਾਸਾ ਜਯੰਤੀ/ਵਾਂਗਲਾ ਤਿਉਹਾਰ ਦੇ ਕਾਰਨ ਬੈਂਕ ਛੁੱਟੀਆਂ ਮਨਾਈਆਂ ਜਾਣਗੀਆਂ।
12 ਨਵੰਬਰ: ਦੂਜਾ ਸ਼ਨੀਵਾਰ।
13 ਨਵੰਬਰ: ਐਤਵਾਰ।
20 ਨਵੰਬਰ: ਐਤਵਾਰ।
23 ਨਵੰਬਰ: ਬੁੱਧਵਾਰ, ਸੇਂਗ ਕੁਤਸਨੇਮ , ਸ਼ਿਲਾਂਗ ।
26 ਨਵੰਬਰ: ਚੌਥਾ ਸ਼ਨੀਵਾਰ।
27 ਨਵੰਬਰ: ਐਤਵਾਰ।

Leave a Reply

Your email address will not be published. Required fields are marked *

View in English