View in English:
April 20, 2024 5:21 pm

ਥਾਣਾ ਧਾਰੀਵਾਲ ਤੋਂ ਰਾਈਫਲ ਖੋਹ ਕੇ ਭੱਜਿਆ ਗ੍ਰੰਥੀ ਕੋਟ ਟੋਡਰ ਮਲ ਤੋਂ ਗ੍ਰਿਫ਼ਤਾਰ

ਫੈਕਟ ਸਮਾਚਾਰ ਸੇਵਾ

ਕਾਦੀਆਂ , ਅਕਤੂਬਰ 3

ਥਾਣਾ ਧਾਰੀਵਾਲ ਅੰਦਰੋਂ ਸੰਤਰੀ ਦੀ ਰਾਈਫਲ ਖੋਹ ਕੇ ਫਰਾਰ ਹੋਇਆ ਗੁਰਦਾਸ ਨੰਗਲ ਦਾ ਨੌਜਵਾਨ ਪਿੰਡ ਕੋਟ ਟੋਡਰ ਮਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਰਦਾਸਪੁਰ ਪੁਲਿਸ ਅਤੇ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ‘ਤੇ ਭਾਰੀ ਤਦਾਦ ‘ਚ ਅੱਡਾ ਕੋਟ ਟੋਡਰ ਮਲ ਦੇ ਕੋਲ ਪਹੁੰਚੇ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਪਿੰਡ ਕੋਟ ਟੋਡਰ ਮਲ ਦੀ ਇਕ ਬੰਬੀ ਵਾਲੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਅੰਦਰ ਬੈਠਾ ਹੋਇਆ ਹੈ। ਮੌਕੇ ‘ਤੇ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਨਾਲ ਪਹੁੰਚੇ ਤੇ ਆਤਮ ਸਪਰਮਣ ਲਈ ਕਿਹਾ। ਨੌਜਵਾਨ ਨੇ ਵੀ ਉਨ੍ਹਾਂ ਦੀ ਗੱਲ ਮੰਨ ਲਈ।

ਜਸਵਿੰਦਰ ਸਿੰਘ ਅੱਜ ਸਵੇਰੇ ਥਾਣਾ ਧਾਰੀਵਾਲ ਵਿਖੇ ਸ਼ਿਕਾਇਤ ਦਰਜ ਕਰਵਾਉਣ ਆਇਆ ਸੀ ਅਤੇ ਅਚਾਨਕ ਸੰਤਰੀ ਦੀ ਐਸਐਲਆਰ ਖੋਹ ਕੇ ਫ਼ਰਾਰ ਹੋ ਗਿਆ। ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਫ਼ਰਾਰ ਜਸਵਿੰਦਰ ਸਿੰਘ ਨੇ ਜਦੋਂ ਕੋਟ ਟੋਡਰ ਮਲ ਵਿਖੇ ਇਕ ਬੰਬੀ ਤੋਂ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਗ੍ਰੰਥੀ ਹੈ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਸ ਦੀ ਤਨਖ਼ਾਹ ਨਹੀਂ ਸੀ ਵਧਾ ਰਹੀ, ਜਿਸ ਨੂੰ ਲੈ ਕੇ ਉਹ ਪਰੇਸ਼ਾਨ ਸੀ। ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਪੁੱਜਾ ਸੀ। ਉਸ ਨੇ ਦੱਸਿਆ ਕਿ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਮਜਬੂਰ ਹੋ ਕੇ ਥਾਣੇ ਦੇ ਸੰਤਰੀ ਦੀ ਰਾਈਫਲ ਖੋਹ ਕੇ ਇਨਸਾਫ਼ ਲੈਣ ਲਈ ਬੰਬੀ ਦੇ ਅੰਦਰ ਖੁਦ ਨੂੰ ਬੰਦ ਕਰ ਲਿਆ ਸੀ।

Leave a Reply

Your email address will not be published. Required fields are marked *

View in English