View in English:
May 20, 2024 6:38 am

ਟਵਿੱਟਰ ਦੇ ਮਾਲਕ ਐਲਨ ਮਸਕ ਨੇ ਵੇਚੇ ਟੇਸਲਾ ਦੇ ਅਰਬਾਂ ਸ਼ੇਅਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਨਵੰਬਰ 9

ਐਲਨ ਮਸਕ ਨੇ ਸੋਸ਼ਲ ਮੀਡੀਆ ਦਿੱਗਜ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਹਾਸਲ ਕਰਨ ਤੋਂ ਬਾਅਦ ਆਪਣੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ 3.95 ਬਿਲੀਅਨ ਡਾਲਰ ਦੇ ਸ਼ੇਅਰ ਵੇਚ ਦਿੱਤੇ ਹਨ।

ਅਮਰੀਕੀ ਐਕਸਚੇਂਜ ਫਾਈਲਿੰਗ ਅਨੁਸਾਰ ਮਸਕ ਨੇ ਟੇਸਲਾ ਦੇ ਕੁੱਲ 19.5 ਮਿਲੀਅਨ ਸ਼ੇਅਰ ਵੇਚੇ ਹਨ, ਜਿਸਦੀ ਕੀਮਤ ਲਗਪਗ $3.95 ਬਿਲੀਅਨ ਹੈ। ਇਹ ਸ਼ੇਅਰ ਮਸਕ ਵਲੋਂ ਅਜਿਹੇ ਸਮੇਂ ਵਿੱਚ ਵੇਚੇ ਗਏ ਹਨ ਜਦੋਂ ਉਸਨੇ ਹਾਲ ਹੀ ਵਿੱਚ ਟਵਿੱਟਰ ਡੀਲ ਨੂੰ ਪੂਰਾ ਕੀਤਾ ਹੈ।

ਅਮਰੀਕੀ ਮੀਡੀਆ ਮੁਤਾਬਕ ਮਸਕ ਨੇ 2021 ਤੋਂ ਲੈ ਕੇ ਹੁਣ ਤੱਕ ਟੇਸਲਾ ਦੇ ਲਗਪਗ 22 ਬਿਲੀਅਨ ਡਾਲਰ ਦੇ ਸ਼ੇਅਰ ਵੇਚੇ ਹਨ ਅਤੇ ਪਿਛਲੇ ਸਾਲ ਟੇਸਲਾ ਦੇ ਸਟਾਕ ਵਿੱਚ ਵੀ 50 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।

Leave a Reply

Your email address will not be published. Required fields are marked *

View in English