View in English:
July 6, 2025 12:25 am

ਚੰਡੀਗੜ੍ਹ ‘ਚ 2 ਸਾਲਾਂ ਬਾਅਦ ਪਟਾਕਿਆਂ ‘ਤੇ ਲੱਗੀ ਪਾਬੰਦੀ ਹੋਈ ਖਤਮ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਕਤੂਬਰ 1

ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਪਟਾਕਿਆਂ ਤੋਂ ਪਾਬੰਦੀ ਹਟਾ ਦਿੱਤੀ ਹੈ। 2 ਸਾਲਾਂ ਬਾਅਦ ਲੋਕ ਰਾਵਣ ਦਹਿਨ, ਦੀਵਾਲੀ ਮੌਕੇ ਰਾਤ 8 ਤੋਂ 10 ਵਜੇ ਤੱਕ ਅਤੇ ਗੁਰੂ ਪੁਰਬ ‘ਤੇ ਸਵੇਰੇ 4 ਤੋਂ 5 ਵਜੇ ਅਤੇ ਰਾਤ 9 ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾ ਸਕਣਗੇ। ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਲੋਕ ਆਮ ਪਟਾਕੇ ਨਹੀਂ ਚਲਾਉਣਗੇ , ਸਿਰਫ਼ ਗਰੀਨ ਪਟਾਕੇ ਹੀ ਚਲਾਉਣ ਦਿੱਤੇ ਜਾਣਗੇ। ਸ਼ਹਿਰ ਵਿੱਚ ਸਿਰਫ਼ ਗਰੀਨ ਪਟਾਕੇ ਹੀ ਵੇਚੇ ਜਾਣਗੇ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ। ਜਾਰੀ ਹੁਕਮਾਂ ਵਿੱਚ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਏਅਰ ਕੁਆਲਿਟੀ ਇੰਡੈਕਸ ਰਿਪੋਰਟ ਨੂੰ ਦੇਖ ਕੇ ਹੀ ਗ੍ਰੀਨ ਪਟਾਕਿਆਂ ਦੀ ਇਜਾਜ਼ਤ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English