View in English:
April 20, 2024 4:00 pm

ਚੰਡੀਗੜ੍ਹ ‘ਚ ਬਿਜਲੀ ਬਿੱਲਾਂ ਦੇ ਬਕਾਏ ਦੇ ਨਾਂ ‘ਤੇ ਆਉਣ ਲੱਗੇ ਠੱਗਾਂ ਦੇ ਮੈਸਿਜ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਸਤੰਬਰ 27

ਚੰਡੀਗੜ੍ਹ ਵਿੱਚ ਵੀ ਹੁਣ ਬਿਜਲੀ ਬਿੱਲਾਂ ਦੇ ਬਕਾਏ ਦੇ ਮੈਸਿਜ ਲੋਕਾਂ ਨੂੰ ਆਉਣੇ ਸ਼ੁਰੂ ਹੋ ਗਏ ਹਨ। ਪਰ ਇਹ ਮੈਸਿਜ ਬਿਜਲੀ ਵਿਭਾਗ ਨਹੀਂ, ਸਗੋਂ ਠੱਗ ਲੋਕ ਭੇਜ ਰਹੇ ਰਹੇ ਹਨ। ਇਹ ਲੋਕ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮ ਬਣ ਕੇ ਲੋਕਾਂ ਦੇ ਬੈਂਕ ਖਾਤਿਆਂ ਦੀ ਸਫ਼ਾਈ ਕਰਨ ਵਿੱਚ ਲੱਗੇ ਹੋਏ ਹਨ। ਲੋਕਾਂ ਨੂੰ ਬਿਜਲੀ ਬਿੱਲਾਂ ਦੇ ਬਕਾਏ ਬਾਰੇ ਠੱਗਾਂ ਦੇ ਮੈਸਿਜ ਵਟਸਐਪ ਅਤੇ ਟੈਕਸਟ ਮੈਸਿਜ ਆ ਰਹੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਵਿਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਮਗਰੋਂ ਹਰਿਆਣਾ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਸਾਈਬਰ ਧੋਖੇਬਾਜ਼ ਲੋਕਾਂ ਦੇ ਫ਼ੋਨ ਨੰਬਰਾਂ ‘ਤੇ ਟੈਕਸਟ ਮੈਸੇਜ ਭੇਜ ਕੇ ਧੋਖਾਧੜੀ ਕਰ ਰਹੇ ਹਨ। ਇਸ ਮੈਸੇਜ ਵਿੱਚ ਲਿਖਿਆ ਹੈ ਕਿ ਤੁਹਾਡੇ ਵੱਲੋਂ ਅਦਾ ਕੀਤੇ ਬਿਜਲੀ ਦੇ ਬਿੱਲ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ, ਇਸ ਲਈ ਤੁਹਾਡਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਐਸਐਮਐਸ ਵਿੱਚ ਫ਼ੋਨ ਨੰਬਰ ਵੀ ਦਿੱਤਾ ਹੁੰਦਾ ਹੈ, ਜਿਸ ‘ਤੇ ਸੰਪਰਕ ਕਰ ਕੇ ਬਿੱਲ ਅੱਪਡੇਟ ਕਰਵਾਉਣ ਲਈ ਕਿਹਾ ਜਾਂਦਾ ਹੈ।

ਜਦੋਂ ਕੋਈ ਵਿਅਕਤੀ ਇਸ ਨੰਬਰ ‘ਤੇ ਸੰਪਰਕ ਕਰਦਾ ਹੈ, ਤਾਂ ਧੋਖੇਬਾਜ਼ ਉਸ ਨਾਲ ਹੇਰਾਫੇਰੀ ਸ਼ੁਰੂ ਕਰ ਦਿੰਦੇ ਹਨ। ਉਹ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਅਦਾਇਗੀ ਦੀ ਪੁਸ਼ਟੀ ਕਰਨ ਦੇ ਬਹਾਨੇ ਬੈਂਕ ਖਾਤੇ ਦੇ ਵੇਰਵੇ ਸਾਂਝੇ ਕਰਨ ਲਈ ਕਹਿੰਦੇ ਹਨ। ਉਹ AnyDesk, Team Viewer ਵਰਗੀਆਂ ਰਿਮੋਟ ਐਕਸੈਸ ਐਪਲੀਕੇਸ਼ਨਾਂ ਨੂੰ ਵੀ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਸ ਤੋਂ ਇਲਾਵਾ ਇਨ੍ਹਾਂ ਠੱਗਾਂ ਦੇ ਕਹਿਣ ‘ਤੇ ਜੋ ਵਿਅਕਤੀ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰਦਾ ਹੈ ਤਾਂ ਇਹ ਠੱਗ ਉਸ ਦਾ ਫੋਨ ਹੈਕ ਕਰ ਕੇ ਬੈਂਕ ਖਾਤੇ ‘ਚੋਂ ਪੈਸੇ ਕਢਵਾ ਲੈਂਦੇ ਹਨ।

Leave a Reply

Your email address will not be published. Required fields are marked *

View in English