View in English:
July 6, 2025 12:29 am

ਗੁਰੂਗ੍ਰਾਮ ‘ਚ ਪੁਰਾਣੀ ਇਮਾਰਤ ਹੋਈ ਢਹਿ ਢੇਰੀ , 2-3 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਫੈਕਟ ਸਮਾਚਾਰ ਸੇਵਾ

ਗੁਰੂਗ੍ਰਾਮ, ਅਕਤੂਬਰ 3

ਹਰਿਆਣਾ ਦੇ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫੇਜ਼ 1 ਵਿਚ ਪੁਰਾਨੀ ਇਮਾਰਤ ਡਿੱਗ ਗਈ। ਇਸ ਹਾਦਸੇ ਵਿਚ ਦੋ ਤਿੰਨ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇਕ ਮਜ਼ਦੂਰ ਨੂੰ ਬਚਾ ਲਿਆ ਗਿਆ ਹੈ।

ਇਸ ਇਮਾਰਤ ਨੂੰ 26 ਸਤੰਬਰ ਨੂੰ ਢਾਹਿਆ ਜਾ ਰਿਹਾ ਸੀ। ਦਰਅਸਲ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਇਮਾਰਤ ਡਿਗ ਪਈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ 2-3 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ, ਜਿਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਕ ਮਜ਼ਦੂਰ ਨੂੰ ਪਹਿਲਾਂ ਹੀ ਬਚਾ ਲਿਆ ਗਿਆ ਹੈ।

Leave a Reply

Your email address will not be published. Required fields are marked *

View in English