View in English:
March 28, 2024 6:40 pm

ਕੀ ਤੁਸੀਂ ਵੀ ਹਿਚਕੀ ਤੋਂ ਪਰੇਸ਼ਾਨ ਹੋ ? ਇਹ ਹਨ ਉਪਾਅ ਜੋ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਦਿਵਾ ਸਕਣਗੇ

ਜਸਵਿੰਦਰ ਕੌਰ

ਸਤੰਬਰ 25

ਕਿਸੇ ਨੂੰ ਵੀ ਹਿਚਕੀ ਲੱਗਣਾ ਬਹੁਤ ਆਮ ਗੱਲ ਹੈ। ਸ਼ਾਇਦ ਸਾਡੇ ਵਿੱਚੋਂ ਕੋਈ ਵੀ ਹਿਚਕੀ ਲੱਗਣ ਨੂੰ ਲੈ ਕੇ ਇੰਨਾ ਚਿੰਤਤ ਨਹੀਂ ਹੋਵੇਗਾ, ਪਰ ਜੇਕਰ ਇਹ ਹਿਚਕੀ ਤੁਹਾਡੇ ਲਈ ਮੁਸੀਬਤ ਦਾ ਕਾਰਨ ਬਣ ਜਾਵੇ ਤਾਂ ਕੀ ਹੋਵੇਗਾ। ਆਮ ਤੌਰ ‘ਤੇ ਹਿਚਕੀ ਕੁਝ ਸਮੇਂ ਬਾਅਦ ਖੁਦ ਹੀ ਠੀਕ ਹੋ ਜਾਂਦੀ ਹੈ ਪਰ ਕਈ ਵਾਰ ਇਹ ਲੰਬੇ ਸਮੇਂ ਤੱਕ ਰਹਿੰਦੀ ਹੈ। ਹਾਲਾਂਕਿ ਹਿਚਕੀ ਕੋਈ ਗੰਭੀਰ ਸਮੱਸਿਆ ਨਹੀਂ ਹੈ ਪਰ ਕੁਝ ਲੋਕ ਇਸ ਤੋਂ ਬਹੁਤ ਚਿੰਤਤ ਹਨ ਕਿਉਂਕਿ ਕੁਝ ਲੋਕਾਂ ਨੂੰ ਹਿਚਕੀ ਬਹੁਤ ਜ਼ਿਆਦਾ ਲੱਗਦੀ ਹੈ। ਹਿਚਕੀ ਤੁਹਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਵਿਘਨ ਪਾ ਸਕਦੀ ਹੈ। ਆਓ ਜਾਣਦੇ ਹਾਂ ਹਿਚਕੀ ਦੇ ਕਾਰਨਾਂ ਅਤੇ ਉਨ੍ਹਾਂ ਦੇ ਉਪਾਅ ਬਾਰੇ :

ਹਿਚਕੀ ਕਿਉਂ ਆਉਂਦੀ ਹੈ?

ਡਾਕਟਰਾਂ ਦੇ ਅਨੁਸਾਰ ਇੱਕ ਵਿਅਕਤੀ ਨੂੰ ਹਿਚਕੀ ਉਦੋਂ ਆਉਂਦੀ ਹੈ ਜਦੋਂ ਡਾਇਆਫ੍ਰਾਮ ਅਤੇ ਪਸਲੀਆਂ ਦੇ ਵਿਚਕਾਰ ਇੰਟਰਕੋਸਟਲ ਮਾਸਪੇਸ਼ੀਆਂ ਦਾ ਅਚਾਨਕ ਮੇਲ ਹੁੰਦਾ ਹੈ। ਜਦੋਂ ਇਹ ਏਠਨ ਗਲੇ ਨਾਲ ਟਕਰਾਉਂਦੀ ਹੈ, ਤਾਂ ਇਹ ਹਿਚਕੀ ਦੀ ਆਵਾਜ਼ ਅਤੇ ਹਲਕਾ ਜਿਹਾ ਝਟਕਾ ਦਿੰਦਾ ਹੈ। ਜਿਸ ਕਾਰਨ ਵਿਅਕਤੀ ਨੂੰ ਹਿਚਕੀ ਆਉਂਦੀ ਹੈ।

ਹਿਚਕੀ ਨੂੰ ਰੋਕਣ ਦੇ ਉਪਾਅ

  • ਹਿਚਕੀ ਨੂੰ ਰੋਕਣ ਲਈ ਤੁਸੀਂ ਇਲਾਇਚੀ ਪਾਊਡਰ ਅਤੇ ਕੋਸੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇਕ ਗਲਾਸ ਗਰਮ ਪਾਣੀ ‘ਚ ਇਕ ਚੱਮਚ ਇਲਾਇਚੀ ਪਾਊਡਰ ਨੂੰ ਉਬਾਲਣਾ ਪਵੇਗਾ ਅਤੇ 15 ਮਿੰਟ ਬਾਅਦ ਇਸ ਨੂੰ ਛਾਣ ਕੇ ਪੀਓ।
  • ਹਿਚਕੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਸਿਰਫ਼ ਇੱਕ ਚਮਚ ਚੀਨੀ ਦੀ ਲੋੜ ਹੈ। ਤੁਸੀਂ ਸ਼ਾਇਦ ਇਸ ਤੋਂ ਵਧੀਆ ਹੱਲ ਨਹੀਂ ਲੱਭ ਸਕਦੇ। ਇਸ ਦੇ ਲਈ ਤੁਸੀ ਬਸ ਇਕ ਚਮਚ ਚੀਨੀ ਲਓ ਅਤੇ ਇਸ ਨੂੰ ਹੌਲੀ-ਹੌਲੀ ਚਬਾ ਕੇ ਖਾਓ। ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਹੱਲ ਹੈ।
  • ਤੀਜਾ ਉਪਾਅ ਕਾਲੀ ਮਿਰਚ ਹੈ। ਪਰ ਤੁਹਾਨੂੰ ਇਸ ਨੂੰ ਖਾਣ ਦੀ ਜ਼ਰੂਰਤ ਨਹੀਂ ਹੈ ਪਰ ਕਾਲੀ ਮਿਰਚ ਨੂੰ ਸੁੰਘਣਾ ਚਾਹੀਦਾ ਹੈ। ਇਸ ਦੇ ਲਈ ਤੁਸੀ ਇੱਕ ਚਮਚ ਕਾਲੀ ਮਿਰਚ ਪਾਊਡਰ ਲਓ ਅਤੇ ਅਜਿਹਾ ਕਰਨ ਨਾਲ ਤੁਹਾਨੂੰ ਤੁਰੰਤ ਛਿੱਕ ਆਉਣ ਲੱਗ ਜਾਵੇਗੀ ਕਿਉਂਕਿ ਛਿੱਕ ਮਾਰਨ ਨਾਲ ਹਿਚਕੀ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
  • ਚੌਥਾ ਉਪਾਅ ਹੈ ਦਹੀਂ ! ਦਹੀਂ ਵੀ ਹਿਚਕੀ ਨੂੰ ਰੋਕਣ ਦਾ ਵਧੀਆ ਤਰੀਕਾ ਹੈ। ਹਿਚਕੀ ਦੀ ਸਥਿਤੀ ਵਿੱਚ ਤੁਹਾਨੂੰ ਸਿਰਫ ਇੱਕ ਚੱਮਚ ਦਹੀਂ ਖਾਣਾ ਹੈ, ਇਸ ਨਾਲ ਤੁਹਾਡੀ ਹਿਚਕੀ ਬੰਦ ਹੋ ਜਾਵੇਗੀ।
  • ਹਿਚਕੀ ਨੂੰ ਸ਼ਾਂਤ ਕਰਨ ਲਈ ਅਦਰਕ ਦਾ ਟੁਕੜਾ ਲਓ ਅਤੇ ਇਸ ਨੂੰ ਹੌਲੀ-ਹੌਲੀ ਚਬਾਓ ਕਿਉਂਕਿ ਅਦਰਕ ‘ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਹਿਚਕੀ ਨੂੰ ਦੂਰ ਕਰਨ ਦੇ ਨਾਲ-ਨਾਲ ਕਈ ਸਮੱਸਿਆਵਾਂ ਤੋਂ ਵੀ ਰਾਹਤ ਦਿਵਾ ਸਕਦੇ ਹਨ।

Leave a Reply

Your email address will not be published. Required fields are marked *

View in English