View in English:
October 5, 2024 11:58 pm

ਹੁਣ ਫੂਡ ਪੈਕੇਟਾਂ ‘ਤੇ ਵੱਡੇ ਅੱਖਰਾਂ ‘ਚ ਦੇਣੀ ਪਵੇਗੀ ਨਮਕ ਅਤੇ ਖੰਡ ਬਾਰੇ ਜਾਣਕਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 7

ਫੂਡ ਰੈਗੂਲੇਟਰ FSSAI ਫੂਡ ਪੈਕੇਟ ‘ਤੇ ਨਮਕ, ਖੰਡ ਅਤੇ ਫੈਟ ਨਾਲ ਜੁੜੀ ਜਾਣਕਾਰੀ ਨੂੰ ਮੋਟੇ ਅੱਖਰਾਂ ਨਾਲ ਵੱਡੇ ਅੱਖਰਾਂ ‘ਚ ਦੇਣਾ ਲਾਜ਼ਮੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਰੈਗੂਲੇਟਰ ਨੇ ਇਸ ਸਬੰਧ ‘ਚ ਲੇਬਲਿੰਗ ਨਿਯਮਾਂ ‘ਚ ਬਦਲਾਅ ਨੂੰ ਮਨਜ਼ੂਰੀ ਦਿੱਤੀ। ਹੁਣ ਇਸ ਸੋਧ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਜਾਣਗੇ।

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਪੈਕੇਟ ‘ਤੇ ਪੋਸ਼ਣ ਸੰਬੰਧੀ ਜਾਣਕਾਰੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਫੈਸਲਾ FSSAI ਦੇ ਚੇਅਰਮੈਨ ਅਪੂਰਵ ਚੰਦਰਾ ਦੀ ਪ੍ਰਧਾਨਗੀ ਹੇਠ ਲਿਆ ਗਿਆ। ਰੈਗੂਲੇਟਰ ਨੇ ਕਿਹਾ ਕਿ ਸੋਧ ਦਾ ਉਦੇਸ਼ ਖਪਤਕਾਰਾਂ ਨੂੰ ਉਤਪਾਦ ਦੇ ਪੋਸ਼ਣ ਮੁੱਲ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਬਿਹਤਰ ਫੈਸਲੇ ਲੈਣ ਦੇ ਯੋਗ ਬਣਾਉਣਾ ਹੈ।

Leave a Reply

Your email address will not be published. Required fields are marked *

View in English