ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਦਸੰਬਰ 23
ਪਰਵਿੰਦਰ ਸਿੰਘ ਚੌਹਾਨ ਨੂੰ ਹਰਿਆਣਾ ਦਾ ਨਵਾਂ ਐਡਵੋਕੇਟ ਜਨਰਲ ਬਣਾਇਆ ਗਿਆ ਹੈ। ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪਰਵਿੰਦਰ ਸਿੰਘ ਚੌਹਾਨ ਨੂੰ ਸੀਨੀਅਰ ਐਡਵੋਕੇਟ ਬਲਦੇਵ ਮਹਾਜਨ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ। ਮਹਾਜਨ (70) ਦੀ ਨਿਯੁਕਤੀ ਨਵੰਬਰ 2014 ਵਿੱਚ ਹੋਈ ਸੀ। ਸਾਬਕਾ ਸੀਐਮ ਮਨੋਹਰ ਲਾਲ ਦੇ ਕਰੀਬੀ ਮੰਨੇ ਜਾਂਦੇ ਮਹਾਜਨ ਇੱਕ ਦਹਾਕੇ ਤੱਕ ਇਸ ਅਹੁਦੇ ‘ਤੇ ਰਹੇ ਹਨ।