View in English:
May 12, 2024 1:21 am

ਹਰਿਆਣਾ: ਨਾਇਬ ਸਿੰਘ ਸੈਣੀ ਵਜ਼ਾਰਤ ’ਚ ਵਾਧਾ ਅੱਜ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 19

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਵਜ਼ਾਰਤ ਵਿਚ ਵਾਧਾ ਅੱਜ ਸ਼ਾਮ 4.30 ਵਜੇ ਹੋਵੇਗਾ। ਇਸ ਸਬੰਧੀ ਰਾਜ ਭਵਨ ਹਰਿਆਣਾ ਵਿਚ ਸਹੁੰ ਚੁੱਕ ਸਮਾਗਮ ਹੋਵੇਗਾ ਜਿਸ ਵਿਚ ਨਵੇਂ ਬਣਨ ਵਾਲੇ ਮੰਤਰੀ ਸਹੁੰ ਚੁੱਕਣਗੇ। ਸਾਬਕਾ ਮੰਤਰੀ ਅਨਿਲ ਵਿਜ ਦੇ ਸਹੁੰ ਚੁੱਕਣ ਜਾਂ ਨਾ ਚੁੱਕਣ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ।
ਦੱਸ ਦੇਈਏ ਕਿ ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਸੀ ਕਿ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲਿਆਂ ਵਿਚ ਅਨਿਲ ਵਿਜ ਦਾ ਨਾਂ ਵੀ ਸ਼ਾਮਲ ਸੀ ਪਰ ਉਹ ਨਹੀਂ ਆਏ।

Leave a Reply

Your email address will not be published. Required fields are marked *

View in English