View in English:
September 28, 2024 9:00 pm

ਸਿੱਧੂ ਮੂਸੇਵਾਲਾ ਦਾ 7ਵਾਂ ਗੀਤ 24 ਜੂਨ ਨੂੰ ਹੋਵੇਗਾ ਰਿਲੀਜ਼

ਸਟੀਫਲਨ ਡੌਨ ਲੰਡਨ ਵਿਚ ਕਰ ਰਹੀ ਪ੍ਰਚਾਰ
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਿਲੈਮਾ’ ਬ੍ਰਿਟਿਸ਼ ਗਾਇਕ ਸਟੀਫਲੋਨ ਡੌਨ ਨਾਲ ਹੈ। ਸਟੀਫਲੋਨ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਸ ਦਾ ਪ੍ਰਚਾਰ ਕਰ ਰਹੀ ਹੈ। ਇੰਨਾ ਹੀ ਨਹੀਂ ਇਸ ਦੇ ਲਈ ਉਹ ਲੰਡਨ ਦੀਆਂ ਸੜਕਾਂ ‘ਤੇ ਵੀ ਉਤਰ ਆਈ ਹੈ। ਇਸ ਗੀਤ ‘ਚ ਸਟੀਫਲੋਨ ਵੀ ਸਿੱਧੂ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਵੇਗੀ।

ਸਟੀਫਲਨ ਡੌਨ ਨੇ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਕ ਪੋਸਟ ਪਾਈ, ਜਿਸ ‘ਚ ਲੋਕਾਂ ਨੂੰ ਲੰਡਨ ਦੇ ਸਾਊਥ ਹਾਲ ‘ਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਅਪੀਲ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਅਤੇ ਹਜ਼ਾਰਾਂ ਲੋਕ ਸਾਊਥ ਹਾਲ ਪਹੁੰਚੇ।

ਸਟੀਫਲਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ, ਜਿਸ ਵਿਚ ਇਕ ਪਾਸੇ ਉਸ ਦੀ ਤਸਵੀਰ ਛਪੀ ਹੈ ਅਤੇ ਪਿਛਲੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੈ।

ਗੀਤ ਕਿੰਨੇ ਮਿੰਟ ਦਾ ਹੋਵੇਗਾ ਅਤੇ ਇਸ ਦੇ ਬੋਲ ਕੀ ਹੋਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਸਟੀਫਲਨ ਨੇ ਗੀਤ ਦੇ ਸਬੰਧ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ #justiceforsidhumoosewala ਨੂੰ ਪ੍ਰਮੋਟ ਕਰ ਰਹੀ ਹੈ। www.bhaskar.com

Leave a Reply

Your email address will not be published. Required fields are marked *

View in English